ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿਚ ‘ਆਪ’ ਨੇ ਇਤਿਹਾਸ ਰਚ ਦਿੱਤਾ ਹੈ। 13 ਵਾਰਡਾਂ ਵਿਚੋਂ 11 ਸੀਟਾਂ ‘ਤੇ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮੰਤਰੀ ਹਰਜੋਤ ਬੈਂਸ ਨੇ ਇਲਾਕੇ ਵਿਚ ‘ਆਪ’ ਦੀ ਵੱਡੀ ਜਿੱਤ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਟਵੀਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਅੱਜ ਇਤਿਹਾਸ ਰਚ ਦਿੱਤਾ ਹੈ। 13 ਵਿਚੋਂ 11 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕਰਕੇ ਲੋਕਾਂ ਦੇ ਵਿਕਾਸ ਤੇ ਈਮਾਨਦਾਰੀ ਦੀ ਰਾਜਨੀਤੀ ‘ਤੇ ਆਪਣੀ ਮੋਹਰ ਲਗਾਈ ਹੈ।
ਫ਼ਾਜ਼ਿਲਕਾ ‘ਚ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਭਜਨ ਲਾਲ 162 ਵੋਟਾਂ ਨਾਲ ਜੇਤੂ, ਵਾਰਡ ਨੰਬਰ 3 ਤੋਂ AAP ਦੇ ਸੁਨੀਲ ਮੈਨੀ ਜੇਤੂ, ਬਠਿੰਡਾ ਨੇ ਨਗਰ ਪੰਚਾਇਤ ਕੋਟ ਸ਼ਮੀਰ ਦੇ 3 ਵਰਦਾਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰ ਜੇਤੂ ਰਹੇ ਹਨ। ਨਗਰ ਕੌਂਸਲ ਰਮਦਾਸ ਤੋਂ ਨਤੀਜੇ ਸਾਹਮਣੇ ਆਏ ਹਨ। ਵਾਰਡ ਨੰਬਰ 3,6,9,10 ਤੇ 11 ‘ਚ AAP ਦੇ ਉਮੀਦਵਾਰ, ਮਾਨਸਾ ਦੀ ਬੋਹਾ ਨਗਰ ਪੰਚਾਇਤ ‘ਚ 4 ਆਜ਼ਾਦ ਉਮੀਦਵਾਰ ਜਿੱਤੇ ਹਨ। ਮੁਕੇਰੀਆਂ ਨਗਰ ਕੌਂਸਲ ‘ਚ 2 ਵਾਰਡਾਂ ‘ਤੇ ਕਾਂਗਰਸ ਦੀ ਜਿੱਤ ਤੇ ਵਾਰਡ ਨੰਬਰ 2 ਤੇ 3 ‘ਚ ਕਾਂਗਰਸ ਜਿੱਤੀ ਹੈ। ਵਾਰਡ ਨੰਬਰ 4 ‘ਚ ਭਾਜਪਾ ਨੇ ਮਾਰੀ ਬਾਜ਼ੀ ਤੇ ਵਾਰਡ ਨੰਬਰ 1 ‘ਚ AAP ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਹੈ।
ਇਹ ਵੀ ਪੜ੍ਹੋ : ਜਗਰਾਉਂ : ਹ/ਥਿਆ/ਰਬੰਦ ਬਦ/ਮਾਸ਼ਾਂ ਨੇ ਸੁਨਿਆਰੇ ਦੀ ਦੁਕਾਨ ‘ਤੇ ਕੀਤੀ ਲੁੱਟ, ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਹੋਏ ਫਰਾਰ
ਬੰਗਾ ਕੌਂਸਲ ਦੇ 15 ਵਾਰਡਾਂ ‘ਚੋਂ 15 ਦੇ ਨਤੀਜੇ ਸਾਹਮਣੇ ਆਏ ਹਨ। AAP ਨੇ 10 ਵਾਰਡਾਂ ‘ਚ ਜਿੱਤ ਹਾਸਿਲ ਕੀਤੀ ਹੈ। 1 ਵਾਰਡ ‘ਚ BJP ਤੇ 1 ਵਾਰਡ ‘ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਤੇ 1 ਵਾਰਡ ‘ਚ BSP ਤੇ 2 ਵਾਰਡਾਂ ‘ਚ ਆਜ਼ਾਦ ਉਮੀਦਵਾਰ ਜਿੱਤੇ ਹਨ। ਜਲੰਧਰ ਦੇ ਆਦਮਪੁਰ ਕੌਂਸਲ ਦੇ 3 ਵਾਰਡਾਂ ‘ਚ AAP ਨੇ ਮਾਰੀ ਬਾਜ਼ੀ ਹੈ। ਵਾਰਡ ਨੰਬਰ 2, 4 ਤੇ 6 ‘ਚ AAP ਤੇ 1 ਤੇ 3 ਵਾਰਡ ‘ਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ।
ਮੋਗਾ ਦੇ ਕੋਟ ਈਸੇ ਖਾਂ ਪੰਚਾਇਤ ‘ਤੇ AAP ਦਾ ਕਬਜ਼ਾ ਹੈ। 13 ਚੋਂ 11 ਵਾਰਡਾਂ ‘ਚ AAP ਯੂਨੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਇੱਕ ਵਾਰਡ ‘ਚੋਂ ਆਜ਼ਾਦ ਉਮੀਦਵਾਰ ਜਿੱਤਿਆ ਹੈ। ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ 4 ਵਾਰਡਾਂ ਦੇ ਨਤੀਜੇ ਸਾਹਮਣੇ ਆਏ ਹਨ। ਵਾਰਡ ਨੰਬਰ 1 ਤੋਂ AAP ਉਮੀਦਵਾਰ ਜਸਪਾਲ ਕੌਰ, ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਪਾਲ ਸਿੰਘ ਬੇਦੀ ਨੇ, ਵਾਰਡ ਨੰਬਰ 3 ਤੋਂ ਕਾਂਗਰਸ ਦੇ ਗੁਰਮੀਤ ਜੀਤਾ ਨੇ ਤੇ ਵਾਰਡ ਨੰਬਰ 4 ਤੋਂ AAP ਉਮੀਦਵਾਰ ਧਰਮਿੰਦਰ ਸਿੰਘ ਰਹੇ ਜੇਤੂ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










