ਪੰਜਾਬ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ 294 ਸੀਟਾਂ ਜਿੱਤ ਚੁੱਕੀ ਹੈ। ਦੂਜੇ ਨੰਬਰ ‘ਤੇ ਆਜ਼ਾਦ ਉਮੀਦਵਾਰ ਹੈ। ਭਾਜਪਾ ਸਭ ਤੋਂ ਪਿੱਛੇ ਹੈ।
ਮੰਡੀ ਗੋਬਿੰਦਗੜ੍ਹ ਕੌਂਸਲ ਚੋਣਾਂ ਨਤੀਜਿਆਂ ‘ਚ ਵਾਰਡ ਨੰਬਰ 2,3, 5,6, 9, 10, 11 ਤੇ 15 ‘ਚ AAP ਉਮੀਦਵਾਰਾਂ ਨੇ ਮਾਰੀ ਬਾਜ਼ੀ, ਵਾਰਡ ਨੰਬਰ 1 ਤੋਂ BJP ਉਮੀਦਵਾਰ ਜੇਤੂ ਰਹੀ ਹੈ ਤੇ ਵਾਰਡ ਨੰਬਰ 4, 7, 8 ਤੇ13 ਤੋਂ ਕਾਂਗਰਸੀ ਉਮੀਦਵਾਰ ਜੇਤੂ ਹੈ। ਗਿੱਦੜਬਾਹਾ ‘ਚ ਰਾਜਾ ਵੜਿੰਗ ਨੂੰ ਝਟਕਾ ਲੱਗਾ ਹੈ। 9 ਵਾਰਡਾਂ ‘ਚੋਂ 12 ਵਾਰਡਾਂ ‘ਤੇ AAP ਨੇ ਕਬਜ਼ਾ ਕੀਤਾ ਹੈ ਅਬੋਹਰ ਨਿਗਮ ਦੇ 50 ਵਾਰਡਾਂ ‘ਚੋਂ 4 ਦੇ ਆਏ ਨਤੀਜੇ ਹਨ। 3 ਵਾਰਡਾਂ ‘ਚ BJP ਤੇ 1 ਵਾਰਡ ‘ਚ AAP ਦੇ ਉਮੀਦਵਾਰ ਦੀ ਜਿੱਤ ਹਾਸਲ ਕੀਤੀ ਹੈ।
ਰਾਏਕੋਟ ਨਗਰ ਕੌਂਸਲ ਦੇ 5 ਵਾਰਡਾਂ ਵਿਚੋਂ ਵਾਰਡ ਨੰਬਰ 1 ਤੋਂ AAP ਉਮੀਦਵਾਰ ਰੀਨਾ ਰਾਣੀ ਨੇ ਬਾਜ਼ੀ ਮਾਰੀ ਹੈ। ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਜੇਤੂ ਰਹੇ ਤੇ ਵਾਰਡ ਨੰਬਰ 3 ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਕੌਰ ਜਿੱਤੇ ਹਨ। ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਜਗਦੇਵ ਸਿੰਘ ਜੱਗਾ ਜਿੱਤੇ ਹਨ ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਨੇ ਜਿੱਤ ਹਾਸਿਲ ਕੀਤੀ ਹੈ। ਧੂਰੀ ਕੌਂਸਲ ‘ਚ AAP ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। 21 ਵਾਰਡਾਂ ‘ਚੋਂ 20 ਵਾਰਡਾਂ ‘ਚ AAP ਜਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਨਗਰ ਨਿਗਮ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ
ਸਮਰਾਲਾ ਕੌਂਸਲ ‘ਤੇ AAP ਦਾ ਕਬਜ਼ਾ ਹੈ। 15 ‘ਚੋਂ 8 ਵਾਰਡਾਂ ‘ਚ AAP ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ 4 ‘ਚ ਬਾਜ਼ੀ ਮਾਰੀ ਹੈ। 2 ਵਾਰਡਾਂ ‘ਚ ਕਾਂਗਰਸ ਤੇ 1 ‘ਚ BJP ਜਿੱਤੀ ਹੈ। ਮਲੋਟ ਨਗਰ ਕੌਂਸਲ ਦੇ 7 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ। ਵਾਰਡ ਨੰਬਰ 1, 2, 5, 12 ‘ਚ AAP ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ। ਵਾਰਡ ਨੰਬਰ 7 ਤੇ 8 ਤੋਂ ਕਾਂਗਰਸੀ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। ਨਾਭਾ ਨਗਰ ਕੌਂਸਲ ਦੇ 12 ਵਾਰਡਾਂ ਦੇ ਆਏ ਨਤੀਜਿਆਂ ‘ਚੋਂ 6 ਵਾਰਡਾਂ ‘ਚ AAP ਨੇ ਬਾਜ਼ੀ ਮਾਰੀ ਹੈ। 3 ਵਾਰਡਾਂ ‘ਚ BJP ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। 2 ਵਾਰਡਾਂ ‘ਚ ਸ਼੍ਰੋਮਣੀ ਅਕਾਲੀ ਦਲ ਤੇ 1 ਵਾਰਡ ‘ਚ ਕਾਂਗਰਸ ਜੇਤੂ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










