ਅਮਿਤਾਭ ਬੱਚਨ ਬਿਹਾਰ ਦੇ 15 ਸਾਲ ਦੇ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਦੇ ਫੈਨ ਹੋ ਗਏ ਹਨ। ਉਨ੍ਹਾਂ ਨੇ ਵੈਭਵ ਦੀ ਤਾਰੀਫ ਕਰਦੇ ਹੋਏ ਲਿਖਿਆ-15 ਸਾਲ ਦੀ ਉਮਰ ਦਾ ਅਦਭੁੱਤ ਸੂਰਿਆ। ਇਸ ਉਮਰ ਵਿਚ ਅਸੀਂ ਇਸ ਕੰਚੇ ਤੇ ਗੁੱਲੀ ਡੰਡਾ ਵੀ ਸਹੀ ਢੰਗ ਨਾਲ ਨਹੀਂ ਖੇਡ ਸਕਦੇ ਸੀ।
ਵੈਭਵ ਸੂਰਿਆਵੰਸ਼ੀ ਨੇ IPL-2026 ਵਿਚ 440 ਗੇਂਦਾਂ ਵਿਚ ਆਪਣੇ 1000 ਦੌੜਾਂ ਪੂਰੀਆਂ ਕੀਤੀਆਂ। ਉਹ IPL ਵਿਚ ਸਭ ਤੋਂ ਘੱਟ ਗੇਂਦਾਂ ਵਿਚ ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਆਂਦ੍ਰੇ ਰਸੇਲ ਦਾ ਰਿਕਾਰਡ ਤੋੜ ਦਿੱਤਾ ਜਿਨ੍ਹਾਂ ਨੇ 1000 ਦੌੜਾਂ ਬਣਾਉਣ ਲਈ 545 ਗੇਂਦਾਂ ਖੇਡੀਆਂ ਸਨ।
ਇਸ ਤੋਂ ਪਹਿਲਾਂ ਇਕ ਸੀਜ਼ਨ ਵਿਚ 65 ਛੱਕੇ ਲਗਾ ਕੇ ਉਨ੍ਹਾਂ ਨੇ ਕ੍ਰਿਸ ਗੇਲ ਦਾ 14 ਸਾਲ ਪੁਰਾਣਾ ਰਿਕਾਰਡ ਤੋੜਿਆ। ਕ੍ਰਿਸ ਗੇਲ ਨੇ 2012 ਵਿਚ 59 ਛੱਕੇ ਲਗਾਏ ਸਨ। IPL 2026 ਵਿਚ ਵੈਭਵ ਨੇ ਕੁੱਲ 72 ਛੱਕੇ ਲਗਾਏ ਹਨ। ਇਸ ਸੀਜ਼ਨ ਵਿਚ ਸਭ ਤੋਂ ਵੱਧ ਦੌੜਾਂ ਵੀ ਵੈਭਵ ਸੂਰਯਵੰਸ਼ੀ ਦੇ ਨਾਂ ਹਨ।
ਇਹ ਵੀ ਪੜ੍ਹੋ : ‘ਗਰੁੱਪ C-D ‘ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ’ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਅਹਿਮ ਫੈਸਲੇ ‘ਤੇ ਲੱਗੀ ਮੋਹਰ
ਸੂਰਿਆਵੰਸ਼ੀ ਨੇ ਗੁਜਰਾਤ ਖਿਲਾਫ ਪਾਵਰਪਲੇਅ ਵਿਚ 31 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਹ ਇਕ IPL ਸੀਜ਼ਨ ਦੇ ਪਾਵਰਪਲੇਅ ਵਿਚ 500 ਦੌੜਾਂ ਪੂਰੇ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਸੀਜ਼ਨ ਵਿਚ ਪਾਵਰਪਲੇਅ ਵਿਚ 233.63 ਦੇ ਸਟ੍ਰਾਈਕ ਰੇਟ ਨਾਲ 521 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸਨਰਾਈਜ਼ਰਸ ਹੈਦਰਾਬਾਦ ਦੇ ਡੇਵਿਡ ਵਾਰਨਰ ਦੇ ਨਾਂ ਸੀ ਜਿਨ੍ਹਾਂ ਨੇ 2016 ਵਿਚ ਪਾਵਰਪਲੇਅ ਵਿਚ 467 ਦੌੜਾਂ ਬਣਾਈਆਂ ਸਨ।









