ਬੀਤੀ ਰਾਤ ਸਮਾਣਾ ਦੇ ਨਾਲ ਲੱਗਦਾ ਪਿੰਡ ਅਚਰਾਲ ਖੁਰਦ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਜ਼ੁਰਗ ਵਿਅਕਤੀ ਦਾ ਗਲਾ ਵੱਢ ਕੇ ਮੁਲਜ਼ਮ ਹੋ ਗਏ। ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ। ਸੀਸੀਟੀਵੀ ਕੈਮਰੇ ਤੱਕ ਖੰਗਾਲੇ ਜਾ ਰਹੇ ਹਨ।
ਜਾਣਕਾਰੀ ਮੁਤਾਬਿਕ ਬਜ਼ੁਰਗ ਵਿਅਕਤੀ ਮਹਿੰਦਰ ਸਿੰਘ ਜਿਸਦਾ ਰਾਤ ਨੂੰ ਗਲਾ ਵੱਢ ਦਿੱਤਾ ਗਿਆ ਹੈ। ਉਹ ਵਿਅਕਤੀ ਵਿਆਜੀ ਕੰਮ ਕਰਦਾ ਹੈ ਹਰ ਵੇਲੇ ਘਰ ਦੇ ਵਿੱਚ ਕੈਸ਼ ਰੱਖਦਾ ਹੈ ਤੇ ਕਮੇਟੀਆਂ ਦਾ ਵੀ ਨਾਲ ਕੰਮ ਕਰਦਾ ਸੀ ਪਿੰਡ ਦੇ ਲੋਕਾਂ ਨੇ ਦੱਸਿਆ ਉਹ ਵਿਅਕਤੀ ਪਰਿਵਾਰ ‘ਤੇ ਵੀ ਹਮਲਾ ਕਰਨ ਆਏ ਸਨ। ਪਰ ਵਿਅਕਤੀ ਬਜ਼ੁਰਗ ਅੱਧੀ ਰਾਤ ਨੂੰ ਅੱਗੇ ਆ ਗਿਆ ਤਾਂ ਉਸ ਦਾ ਗਲਾ ਵੱਢਾ ਦਿੱਤਾ ਗਿਆ।
ਇਹ ਵੀ ਪੜ੍ਹੋ : PM ਮੋਦੀ ਨੇ ਗਰਮੀ ਤੇ ਲੂ ਤੋਂ ਬਚਣ ਲਈ ਦਿੱਤੀ ਸਲਾਹ, ਕਿਹਾ-‘ਰੱਜ ਕੇ ਪਾਣੀ ਪੀਓ ਤੇ ਧੁੱਪ ‘ਚ ਨਿਕਲਣ ਤੋਂ ਬਚੋ’
ਪਿੰਡ ਅਚਰਾਲ ਖੁਰਦ ਵਿੱਚ ਕਿਸਾਨ ਮਹਿੰਦਰ ਸਿੰਘ ਦੇ ਕਤਲ ਮਾਮਲੇ ਨੂੰ ਸਮਾਣਾ ਸਦਰ ਪੁਲਿਸ ਨੇ ਸਿਰਫ਼ 10 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਥਿਤ ਪਤੀ-ਪਤਨੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










