ਰਾਇਲ ਚੈਲੇਂਜਰਸ ਬੇਂਗਲੁਰੂ ਲਗਾਤਾਰ ਦੂਜੀ ਵਾਰ ਬਣੀ IPL ਚੈਂਪੀਅਨ ਬਣ ਗਈ ਹੈ। ਉਸ ਨੇ ਫਾਈਨਲ ਵਿਚ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ। ਵਿਰਾਟ ਕੋਹਲੀ ਨੇ 18ਵੇਂ ਓਵਰ ਦੀ ਆਖਰੀ ਗੇਂਦ ‘ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਕੋਹਲੀ 75 ਦੌੜਾਂ ‘ਤੇ ਨਾਟਆਊਟ ਰਹੇ। ਵਿਰਾਟ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਬੇਂਗਲੁਰੂ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਟੌਸ ਜਿੱਤ ਕੇ ਬਾਲਿੰਗ ਚੁਣੀ। ਗੁਜਰਾਤ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 155 ਦੌੜਾਂ ਬਣਾਈਆਂ। 156 ਦੌੜਾਂ ਦਾ ਟਾਰਗੈੱਟ ਬੇਂਗਲੁਰੂ ਨੇ 18 ਓਵਰਾਂ ਵਿਚ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਬੇਂਗਲੁਰੂ ਨੇ 2025 ਵਿਚ ਇਸੇ ਮੈਦਾਨ ‘ਤੇ ਪੰਜਾਬ ਕਿੰਗਜ਼ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਉਹ ਲਗਾਤਾਰ 2 IPL ਟਰਾਫੀ ਜਿੱਤਣ ਵਾਲੀ ਦੂਜੀ ਟੀਮ ਬਣ ਗਈ ਹੈ। ਚੇਨਈ ਸੁਪਰਕਿੰਗਸ ਤੇ ਮੁੰਬਈ ਇੰਡੀਅਨਸ ਵੀ ਅਜਿਹਾ ਕਰ ਚੁੱਕੀਆਂ ਹਨ।
156 ਦੌੜਾਂ ਦੇ ਟਾਰਗੈੱਟ ਦਾ ਪਿੱਛਾ ਕਰਦੇ ਹੋਏ RCB ਨੂੰ ਵੈਂਕਟੇਸ਼ ਅਈਅਰ ਤੇ ਵਿਰਾਟ ਕੋਹਲੀ ਨੇ ਤੇਜ਼ ਸ਼ੁਰੂਆਤ ਦਿਵਾਈ। ਅਈਅਰ ਨੇ 16 ਗੇਂਦਾਂ ਵਿਚ 32 ਦੌੜਾਂ ਬਣਾਈਆਂ ਜਦੋਂ ਕਿ ਕੋਹਲੀ ਨੇ ਸ਼ੁਰੂਆਤ ਤੋਂ ਹੀ ਪਾਰੀ ਨੂੰ ਸੰਭਾਲੇ ਰੱਖਿਆ। ਦੋਵਾਂ ਦੇ ਵਿਚ ਪਹਿਲੇ ਵਿਕਟ ਲਈ 27 ਗੇਂਦਾਂ ਵਿਚ 62 ਦੌੜਾਂ ਦੀ ਸਾਂਝੇਦਾਰੀ ਹੋਈ। ਦੇਵਦੱਤ ਪਡਿਕੱਲ (1), ਰਜਤ ਪਾਟੀਦਾਰ (15) ਤੇ ਕਰੁਣਾਲ ਪਾਂਡੇ (1) ਜਲਦੀ ਆਊਟ ਹੋਏ ਪਰ ਕੋਹਲੀ ਨੇ ਦੌੜਾਂ ਬਣਾਉਣੀਆਂ ਜਾਰੀ ਰੱਖਿਆ। ਟਿਮ ਡੇਵਿਡ ਨੇ 17 ਗੇਂਦਾਂ ਵਿਚ 24 ਦੌੜਾਂ ਦੀ ਪਾਰੀ ਖੇਡ ਕੇ ਕੋਹਲੀ ਦਾ ਸਾਥ ਦਿੱਤਾ। ਅਖੀਰ ਵਿਚ ਜਿਤੇਸ਼ ਸ਼ਰਮਾ (11) ਦੇ ਨਾਲ ਕੋਹਲੀ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਕੋਹਲੀ 42 ਗੇਂਦਾਂ ਵਿਚ 75 ਦੌੜਾਂ ਬਣਾ ਕੇ ਨਾਟਆਊਟ ਰਹੇ।

ਇਹ ਵੀ ਪੜ੍ਹੋ : ਸਨਕੀ ਦਿਓਰ ਮਾਂ ਦੀ ਗੋਦ ‘ਚੋਂ ਫੜ ਕੇ ਲੈ ਗਿਆ ਮਾਸੂਮ, ਭਾਬੀ ਵੱਲੋਂ Proposal ਠੁਕਰਾਉਣ ‘ਤੇ ਭਤੀਜੇ ਦਾ ਕੀਤਾ ਕ/ਤਲ
ਗੁਜਰਾਤ ਟਾਈਟਨਸ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ 55 ਦੌੜਾਂ ਤੱਕ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ ਸੀ। ਕਪਤਾਨ ਸ਼ੁਭਮਨ ਗਿੱਲ (10), ਸਾਈਂ ਸੁਦਰਸ਼ਨ (12) ਤੇ ਨਿਸ਼ਾਂਤ ਸਿੰਧੂ (20) ਜਲਦੀ ਆਊਟ ਹੋ ਗਏ। ਇਸ ਦੇ ਬਾਅਦ ਜੋਸ ਬਟਲਰ (19) ਵੀ ਵੱਡੀ ਪਾਰੀ ਨਹੀਂ ਖੇਡ ਸਕੇ। ਹਾਲਾਂਕਿ ਵਾਸ਼ਿੰਗਟਨ ਸੁੰਦਰ ਨੇ ਪਾਰੀ ਸੰਭਾਲਦੇ ਹੋਏ 37 ਗੇਂਦਾਂ ਵਿਚ 50 ਦੌੜਾਂ ਬਣਾਈਆਂ। ਅਰਸ਼ਦ ਖਾਨ (15) ਤੇ ਜੇਸਨ ਹੋਲਡਰ (7) ਦੇ ਨਾਲ ਛੋਟੀਆਂ-ਛੋਟੀਆਂ ਪਾਰਟਨਰਸ਼ਿਪ ਕਰਕੇ ਟੀਮ ਨੂੰ 20 ਓਵਰਾਂ ਵਿਚ 155/8 ਤੱਕ ਪਹੁੰਚਾਇਆ RCB ਲਈ ਰਸਿਖ ਸਲਾਮ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ 27 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਤੇ ਜੋਸ਼ ਹੇਜਲਵੁੱਡ ਨੇ 2-2 ਵਿਕਟਾਂ ਲਈਆਂ ਜਦੋਂ ਕਿ ਕਰੁਣਾਲ ਪਾਂਡੇ ਨੂੰ 1 ਸਫਲਤਾ ਮਿਲੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










