ਪੰਜਾਬ ਦੀਆਂ 90 ਲੱਖ ਔਰਤਾਂ ਨੂੰ ਅਗਲੇ ਮਹੀਨੇ 1 ਜੁਲਾਈ ਤੋਂ 1,000 ਤੋਂ 1,500 ਰੁਪਏ ਪ੍ਰਤੀ ਮਹੀਨਾ ਮਿਲਣੇ ਸ਼ੁਰੂ ਹੋ ਜਾਣਗੇ। ਇਹ ਪੈਸੇ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਆਉਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇੰਟਰਵਿਊ ਵਿੱਚ ਇਸ ਦੀ ਪੁਸ਼ਟੀ ਕੀਤੀ। CM ਮਾਨ ਨੇ ਕਿਹਾ ਕਿ ਪ੍ਰਕਿਰਿਆ ਦਾ 80 ਫੀਸਦੀ ਕੰਮ ਪੂਰਾ ਹੋ ਗਿਆ ਹੈ। ਬਾਕੀ ਇਸ ਜੂਨ ਵਿੱਚ ਪੂਰਾ ਹੋ ਜਾਵੇਗਾ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਔਰਤਾਂ ਦੇ ਕਾਰਡ ਨਹੀਂ ਬਣੇ ਜਾਂ ਜੁਲਾਈ ਵਿੱਚ ਵੀ ਨਹੀਂ ਬਣ ਸਕਣਗੇ, ਉਨ੍ਹਾਂ ਨੂੰ ਰਜਿਸਟਰ ਹੁੰਦੇ ਹੀ ਉਨ੍ਹਾਂ ਦਾ ਜਦੋਂ ਵੀ ਰਜਿਸਟ੍ਰੇਸ਼ਨ ਹੋਵੇਗਾ ਤਾਂ ਪੇਮੈਂਟ ਜੁਲਾਈ ਤੋਂ ਹੀ ਦਿੱਤੀ ਜਾਵੇਗੀ। ਹਾਲਾਂਕਿ, ਮੁੱਖ ਮੰਤਰੀ ਨੇ ਪਿਛਲੇ ਸਾਢੇ ਚਾਰ ਸਾਲਾਂ ਦੇ ਵਿਰੋਧੀ ਧਿਰ ਦੇ ਬਕਾਏ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਨੇ 2022 ਦੀਆਂ ਚੋਣਾਂ ਲਈ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਪ੍ਰਤੀ ਮਹੀਨਾ 1,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਹੁਣ, ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ‘ਆਪ’ ਸਰਕਾਰ ਨੇ ਇਸਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਨਾਮ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਮਿਲਣਗੇ।
ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਬਦਲੀ 26 ਸਾਲ ਪੁਰਾਣੀ KCC ਪਾਲਿਸੀ, ਕਿਸਾਨਾਂ ਦੇ ਹੱਕ ‘ਚ ਲਏ ਕਈ ਵੱਡੇ ਫੈਸਲੇ
ਇਸ ਦੌਰਾਨ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਪੈਸੇ ਲੈ ਕੇ ਰਾਜ ਸਭਾ ਸੀਟ ਦੇਣ ‘ਤੇ CM ਮਾਨ ਨੇ ਕਿਹਾ ਕਿ ਜੇ ਮੈਂ ਇੱਕ ਰੁਪਿਆ ਵੀ ਲਿਆ ਹੋਵੇ ਤਾਂ ਉਹ ਮੇਰੇ ਲਈ ਸਲਫਾਸ ਦੀ ਗੋਲੀ ਵਾਂਗ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










