ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। AICC ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਕਾਂਗਰਸ ਦੇ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ 5 ਸੂਬਿਆਂ ਤੋਂ 7 ਉਮੀਦਵਾਰਾਂ ਨੂੰ ਮਨਜ਼ੂਰੀ ਦਿੱਤੀ ਹੈ।
ਜਾਰੀ ਸੂਚੀ ਮੁਤਾਬਕ ਰਾਸ਼ਟਰੀ ਬੁਲਾਰੇ ਪਵਨ ਖੇੜਾ ਤੇ ਸੀਨੀਅਰ ਨੇਤਾ ਮਨਸੂਰ ਅਲੀਖਾਨ ਨੂੰ ਕਰਨਾਟਕ ਤੋਂ ਰਾਜ ਸਭਾ ਉਮੀਦਵਾਰ ਬਣਾਇਆ ਗਿਆ ਹੈ। ਤਿੰਨੋਂ ਨੇਤਾਵਾਂ ਨੂੰ ਪਾਰਟੀ ਦਾ ਮੁੱਖ ਚਿਹਰਾ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਦੇ ਨਾਵਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਸਿਆਸੀ ਹਲਕਿਆਂ ਵਿਚ ਚਰਚਾ ਸੀ।
ਇਹ ਵੀ ਪੜ੍ਹੋ : ਮੋਹਾਲੀ : ਬ੍ਰੇਕਅੱਪ ਮਗਰੋਂ ਸਨਕੀ ਪ੍ਰੇਮੀ ਨੇ ਕੁੜੀ ਦਾ ਕੀਤਾ ਕ/ਤਲ, ਮਗਰੋਂ ਖੁਦ ਵੀ ਜਾਨ ਦੇਣ ਦੀ ਕੀਤੀ ਕੋਸ਼ਿਸ਼
ਕਰਨਾਟਕ ਤੋਂ ਮੱਲਿਕਾਰੁਜਨ ਖੜਗੇ, ਪਵਨ ਖੇੜਾ, ਮਨਸੂਰ ਅਲੀ ਖਾਨ, ਮੱਧ ਪ੍ਰਦੇਸ਼ ਤੋਂ ਮੀਨਾਕਸ਼ੀ ਨਟਰਾਜਨ, ਰਾਜਸਥਾਨ ਤੋਂ ਨੀਰਜ ਡਾਂਗੀ, ਤਮਿਲਨਾਡੂ ਤੋਂ ਪ੍ਰਵੀਨ ਚੱਕਰਵਰਤੀ ਤੇ ਝਾਰਖੰਡ ਤੋਂ ਪ੍ਰਣਵ ਝਾਅ ਨੂੰ ਟਿਕਟ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










