ਰੱਖਿਆ ਸੇਵਾਵਾਂ ‘ਚ ਪੂਰੇ ਦੇਸ਼ ਵਿੱਚ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਂ ਚਮਕਾਉਣ ਵਾਲ਼ੀਆਂ ਹੋਣਹਾਰ ਧੀਆਂ, ਮਹਿਲਾ ਕੈਡੇਟ ਮਹਿਕਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਦਾ ਅੱਜ ਕੈਬਿਨੇਟ ਮੰਤਰੀ ਅਤੇ ‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਆਯੋਜਿਤ ਇੱਕ ਖ਼ਾਸ ਸਮਾਗਮ ‘ਚ ਸਨਮਾਨ ਕੀਤਾ।

ਪਿੰਡ ਪਪਰਾਲੀ (ਰੂਪਨਗਰ) ਦੇ ਕਿਸਾਨ ਪਰਿਵਾਰ ਦੀ ਧੀ ਮਹਿਕਪ੍ਰੀਤ ਕੌਰ ਏਅਰ ਫ਼ੋਰਸ ਅਕੈਡਮੀ ਦੀ ਮੈਰਿਟ ਲਿਸਟ ‘ਚ ਪੂਰੇ ਦੇਸ਼ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਫ਼ੌਜੀ ਪਿਤਾ ਗੁਰਮੀਤ ਸਿੰਘ ਦੀ ਧੀ, ਪਿੰਡ ਸ਼ਾਹੂਰਾ (ਅੰਮ੍ਰਿਤਸਰ) ਵਾਸੀ ਕੋਮਲਪ੍ਰੀਤ ਕੌਰ ਨੇ NDA ਵਿੱਚ ਦਾਖਲੇ ਵਾਸਤੇ ਦੇਸ਼ ਭਰ ‘ਚੋਂ 18ਵਾਂ ਰੈਂਕ ਹਾਸਲ ਕਰ ਕੇ ਆਪਣੀ ਕਾਬਲੀਅਤ ਸਿੱਧ ਕੀਤੀ ਹੈ।

ਇਹ ਵੀ ਪੜ੍ਹੋ : RBI ਮੁਦਰਾ ਨੀਤੀ: ਰੈਪੋ ਰੇਟ 5.25% ‘ਤੇ ਰਹੇਗਾ ਬਰਕਰਾਰ, ਲੋਨ ਨਹੀਂ ਹੋਣਗੇ ਮਹਿੰਗੇ; MPC ਨੇ ਲਿਆ ਫੈਸਲਾ
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮਹਿਕਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਦੋਵੇਂ ਧੀਆਂ ਪੰਜਾਬ ਦਾ ਮਾਣ ਹਨ। ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਅਕੈਡਮੀ ਵਿੱਚ ਪਹਿਲਾ ਤੇ ਕੋਮਲਪ੍ਰੀਤ ਕੌਰ ਨੇ NDA ‘ਚੋਂ 18 ਵਾਂ ਰੈਂਕ ਹਾਸਿਲ ਕੀਤਾ ਹੈ। ਮਾਈ ਭਾਗੋ ਤੇ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਤੋਂ 377 ਬੱਚੇ ਦੇਸ਼ ਦੀ ਸੇਵਾ ਨਿਭਾਅ ਰਹੇ ਹਨ। ਪੂਰੇ ਮੁਲਕ ‘ਚੋਂ ਪੰਜਾਬ ਅਜਿਹਾ ਸੂਬਾ ਹੈ ਜੋ ਕੁੜੀਆਂ ਲਈ ਅਜਿਹਾ ਇੰਸਟੀਚਿਊਟ ਚਲਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










