ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਹ ਕੇਂਦਰੀ ਮੰਤਰੀ ਜੇਪੀ ਨੱਡਾ ਨੂੰ ਵੀ ਮਿਲੇ, ਜਿੱਥੇ ਉਨ੍ਹਾਂ ਪਾਰਟੀ ਵੱਲੋਂ ਸੁਣਵਾਈ ਨਾ ਕੀਤੇ ਜਾਣ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

ਦੱਸ ਦੇਈਏ ਕਿ ਕੈਪਟਨ ਅਮਰਿੰਦਰ ਪੰਜਾਬ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਦਾ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਖੁਸ਼ ਨਹੀਂ ਹਨ। ਇਸ ਨਾਲ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਵੀ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਸੰਪਰਕ ਵਿੱਚ ਹਨ। ਉਹ ਇੱਕ ਸੀਨੀਅਰ ਕਾਂਗਰਸੀ ਨੇਤਾ ਰਹੇ ਹਨ ਅਤੇ ਇੱਕ ਸੀਨੀਅਰ ਸਹਿਯੋਗੀ ਹਨ। ਕੈਪਟਨ ਅਤੇ ਹੁੱਡਾ ਚੰਗੇ ਦੋਸਤ ਹਨ।
ਇਹ ਵੀ ਪੜ੍ਹੋ : ਗ੍ਰੈਂਡਮਾਸਟਰ R Praggnanandhaa ਨੇ ਰਚਿਆ ਇਤਿਹਾਸ, ਨਾਰਵੇ ਸ਼ਤਰੰਜ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ
ਇਸ ਨਾਲ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਹੁੱਡਾ ਕੈਪਟਨ ਅਮਰਿੰਦਰ ਨੂੰ ਕਾਂਗਰਸ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਜਦੋਂ ਤੋਂ ਕੈਪਟਨ ਅਮਰਿੰਦਰ ਨੇ ਕਾਂਗਰਸ ਦੀ ਤਾਰੀਫ ਕੀਤੀ ਸੀ ਤਾਂ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਚਰਚਾਵਾਂ ਤੇਜ਼ ਹੋ ਗਈਆਂ ਸਨ।
ਕੈਪਟਨ ਨੇ ਹਾਲ ਹੀ ਕੇਵਲ ਢਿੱਲੋਂ ਨੂੰ ਪੰਜਾਬ ਬੀਜੇਪੀ ਪਦਾ ਨਵਾਂ ਪ੍ਰਧਾਨ ਬਣਾਉਣ ‘ਤੇ ਕਿਹਾ ਸੀ ਕਾਂਗਰਸ ਵਿਚ ਮੇਰੇ ਤੋਂ ਹਮੇਸ਼ਾ ਸਲਾਹ ਲਈ ਜਾਂਦੀ ਸੀ ਪਰ ਭਾਜਪਾ ਵਿਚ ਫੈਸਲਾ ਉਪਰੋਂ ਆਉਂਦਾ ਹੈ। ਕੈਪਟਨ ਨੇ ਕੁਝ ਸਮੇਂ ਪਹਿਲਾਂ ਇਹ ਵੀ ਕਿਹਾ ਸੀ ਕਿ ਮੈਂ ਅੱਜ ਵੀ ਕਾਂਗਰਸ ਨੂ੍ੰ ਮਿਸ ਕਰਦਾ ਹਾਂ। ਕਾਂਗਰਸ ਇੱਕ ਫੈਮਿਲੀ ਵਾਂਗ ਹੈ, ਮੈਂ ਜਦੋਂ ਵੀ ਫੋਨ ਕਰਦਾ ਸੀ, ਤਾਂ ਉਹ ਮੈਨੂੰ ਮਿਲ ਲੈਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਸ ਕਿ ਮੇਰੇ ਜਨਮ ਦਿਨ ‘ਤੇ ਰਾਹੁਲ ਗਾਂਧੀ ਨੇ ਵਧਾਈ ਸੰਦੇਸ਼ ਭੇਜਿਆ ਸੀ। ਹਾਲ ਹੀ ਵਿਚ ਉਨ੍ਹਾਂ ਮੇਰੇ ਭਰਾ ਰਣਧੀਰ ਦੇ ਦਿਹਾਂਤ ‘ਤੇ ਵੀ ਉਨ੍ਹਾਂ ਦਾ ਸ਼ੋਕ ਸੰਦੇਸ਼ ਆਇਆ ਪਰ ਭਾਜਪਾ ਤੋਂ ਕਿਸੇ ਨੇ ਵੀ ਸੰਵੇਦਨਾ ਪ੍ਰਗਟ ਨਹੀਂ ਕੀਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










