ਅਮਰੀਕਾ ਦੇ ਫਿਲਾਡੇਲਫਿਆ ਵਿਚ ਤੇਲੰਗਾਨਾ ਦੇ 28 ਸਾਲਾ ਅੰਸ਼ੁਲ ਕੁੰਚਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰ ਦਾ ਇਲਜ਼ਾਮ ਹੈ ਕਿ ਅੰਸ਼ੁਲ ਨੂੰ ਫਰਜ਼ੀ ਪਿਜ਼ਾ ਆਰਡਰ ਦੇ ਕੇ ਸੁੰਨਸਾਨ ਜਗ੍ਹਾ ‘ਤੇ ਬੁਲਾਇਆ ਗਿਆ ਸੀ ਜਿਥੇ ਅਣਪਛਾਤਿਆਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਅੰਸ਼ੁਲ ਕੁੰਚਾ ਇਕ ਮਲਟੀਨੈਸ਼ਨਲ ਕੰਪਨੀ ਵਿਚ ਨੌਕਰੀ ਕਰਦਾ ਸੀ। ਪਾਰਟ ਟਾਈਮ ਲਈ ਉਹ ਵੀਕੈਂਡ ਵਿਚ ਪਿਜ਼ਾ ਡਿਲਿਵਰੀ ਦਾ ਕੰਮ ਕਰਦਾ ਸੀ। ਬੀਤੀ ਰਾਤ ਉਸ ਨੂੰ ਇਕ ਆਰਡਰ ਮਿਲਿਆ ਜਿਸ ਤਹਿਤ ਉਸ ਨੂੰ ਫਿਲਾਡੇਲਫੀਆ ਦੇ ਇਕ ਸੁੰਨਸਾਨ ਇਲਾਕੇ ਵਿਚ ਪਿਜ਼ਾ ਪਹੁੰਚਾਉਣਾ ਸੀ। ਪਰਿਵਾਰ ਮੁਤਾਬਕ ਉਥੇ ਪਹੁੰਚਦੇ ਹੀ ਇਕ ਅਣਪਛਾਤੇ ਹਮਲਾਵਰ ਨੇ ਅੰਸ਼ੁਰ ਦੇ ਸਿਰ ‘ਤੇ ਕਈ ਗੋਲੀਆਂ ਮਾਰ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਿਆ।
ਅੰਸ਼ੁਲ ਦੀ ਭੈਣ ਨੇ ਦੋਸ਼ ਲਗਾਇਆ ਕਿ ਇਹ ਡਿਲਿਵਰੀ ਆਰਡਰ ਸਿਰਫ ਇਕ ਜਾਲ ਸੀ। ਉਨ੍ਹਾਂ ਕਿਹਾ ਕਿ ਉਥੇ ਕੋਈ ਗਾਹਕ ਨਹੀਂ ਸੀ ਤੇ ਅੰਸ਼ੁਲ ਨੂੰ ਸਿਰਫ ਨਿਸ਼ਾਨਾ ਬਣਾਉਣ ਲਈ ਬੁਲਾਇਆ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਹਮਲਾਵਰ ਅੰਸ਼ੁਲ ਦਾ ਕੋਈ ਵੀ ਸਾਮਾਨ ਲੈ ਕੇ ਨਹੀਂ ਗਈ। ਅਜਿਹੇ ਵਿਚ ਕਤਲ ਪਿੱਛੇ ਦੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੋਈ ਹੈ। ਘਟਨਾ ਸਮੇਂ ਇਲਾਕੇ ਵਿਚ ਬੈਗ ਲਏ 2 ਨਕਾਬਪੋਸ਼ ਲੋਕਾਂ ਨੂੰ ਦੇਖਿਆ ਗਿਆ ਸੀ।
ਪਰਿਵਾਰ ਨੇ ਭਾਰਤ ਤੇ ਅਮਰੀਕੀ ਅਧਿਕਾਰੀਆਂ ਤੋਂ ਅੰਸ਼ੁਲ ਦੀ ਮ੍ਰਿਤਕ ਦੇਹ ਜਲਦ ਭਾਰਤ ਭੇਜਣ ਦੀ ਅਪੀਲ ਕੀਤੀ ਹੈ ਤਾਂ ਜੋ ਅੰਤਿਮ ਸਸਕਾਰ ਵਿਚ ਦੇਰੀ ਨਾ ਹੋਵੇ। ਦੂਜੇ ਪਾਸੇ ਨਿਊਾਰਕ ਸਥਿਤ ਭਾਰਤੀ ਦੂਤਘਰ ਨੇ ਘਟਨਾ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਤੇ ਅੰਸ਼ੁਰ ਦੇ ਪਰਿਵਾਰ ਦੇ ਸੰਪਰਕ ਵਿਚ ਹੈ ਤੇ ਹਰ ਸੰਭਵ ਮਦਦ ਉਪਲਬਧ ਕਰਾ ਰਿਹਾ ਹੈ।
ਫਿਲਾਡੇਲਫੀਆ ਪੁਲਿਸ ਮੁਤਾਬਕ ਘਟਨਾ ਵਾਲੀ ਥਾਂ ਤੋਂ 3 ਖਾਲੀ ਕਾਰਤੂਸ ਬਰਾਮਦ ਹੋਏ ਹਨ। ਅੰਸ਼ੁਰ ਦੀ ਕਾਲ ਵੀ ਘਟਨਾ ਵਾਲੀ ਥਾਂ ਦੇ ਕੋਲ ਮਿਲੀ ਜਿਸ ਵਿਚ ਪਿਜ਼ਾ ਵਾਰਮਰ ਰੱਖਿਆ ਹੋਇਆ ਸੀ। ਪੁਲਿਸ ਮੁਤਾਬਕ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਹਾਲਾਂਕਿ ਜਾਂਚਕਰਤਾਵਾਂ ਨੂੰ ਉਸ ਫੋਨ ਨੰਬਰ ਦੀ ਜਾਣਕਾਰੀ ਮਿਲ ਗਈ ਹੈ ਜਿਸ ਤੋਂ ਪੀਜ਼ੇ ਦਾ ਆਰਡਰ ਦਿੱਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹੀ ਨੰਬਰ ਮਾਮਲੇ ਦੀ ਜਾਂਚ ਵਿਚ ਮਹੱਤਵਪੂਰਨ ਸੁਰਾਗ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਨੀਤੀ ਆਯੋਗ ਦੀ ਬੈਠਕ ‘ਚ ਪੇਸ਼ ਹੋਵੇਗਾ ਪੰਜਾਬ ਦਾ ਵਿਕਾਸ ਮਾਡਲ, CM ਮਾਨ ਗਿਣਾਉਣਗੇ ਸਿੱਖਿਆ-ਉਦਯੋਗ ਦੀਆਂ ਉਪਲਬਧੀਆਂ
ਪੁਲਿਸ ਘਟਨਾ ਤੋਂ ਪਹਿਲਾਂ ਦੇ ਕੁਝ ਫੁਟੇਜ ਖੰਗਾਲ ਰਹੀ ਹੈ। ਹਾਲਾਂਕਿ ਗੋਲੀ ਚੱਲਣ ਦੀ ਘਟਨਾ ਕੈਮਰੇ ਵਿਚ ਕੈਦ ਨਹੀਂ ਹੋਈ। ਫੁਟੇਜ ਵਿਚ ਅੰਸ਼ੁਲ ਦੇ ਪਿੱਛੇ 2 ਲੋਕ ਚੱਲਦੇ ਹੋਏ ਦਿਖਾਈ ਦਿੱਤੇ ਹਨ। ਪਰਿਵਾਰ ਨੇ ਦੱਸਿਆ ਕਿ ਅੰਸ਼ੁਲ ਪਹਿਲਾਂ ਵੀ ਅਮਰੀਕਾ ਵਿਚ ਲੁੱਟ ਦੀ ਘਟਨਾ ਦਾ ਸ਼ਿਕਾਰ ਹੋ ਚੁੱਕਾ ਸੀ। ਉਸ ਦੌਰਾਨ ਉਸ ਦੀ ਚੇਨ, ਮੋਬਾਈਲ ਫੋਨ ਤੇ ਨਕਦੀ ਖੋਹੀ ਗਈ ਸੀ ਪਰ ਉਦੋਂ ਉਸ ‘ਤੇ ਜਾਨਲੇਵਾ ਹਮਲਾ ਨਹੀਂ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










