ਦਿੱਲੀ ਏਅਰਪੋਰਟ ‘ਤੇ ਤੇਜ਼ ਹਨ੍ਹੇਰੀ ਤੇ ਮੀਂਹ ਦੌਰਾਨ ਗਰਾਊਂਡ ਸਪੋਰਟ ਉਪਕਰਣਾਂ ਦੀ ਟੱਕਰ ਨਾਲ ਏਅਰ ਇੰਡੀਆ ਦੇ 3 ਜਹਾਜ਼ ਨੁਕਸਾਨੇ ਗਏ ਹਨ। ਘਟਨਾ ਦੇ ਬਾਅਦ ਤਿੰਨੋਂ ਜਹਾਜ਼ਾਂ ਨੂੰ ਸਰਵਿਸ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਏਅਰ ਇੰਡੀਆ ਇੰਜੀਨੀਅਰਿੰਗ ਤੇ ਇੰਡੀਗੋ ਤੇ ਗਰਾਊਂਡ ਉਪਕਰਣ ਤੇਜ਼ ਹਵਾਵਾਂ ਤੇ ਮੀਂਹ ਕਰਕੇ ਆਪਣੀ ਜਗ੍ਹਾ ਤੋਂ ਹਟ ਗਏ ਤੇ ਟਰਮੀਨਲ-2 ‘ਤੇ ਖੜ੍ਹੇ ਏਅਰ ਇੰਡੀਆ ਦੇ ਨੈਰੋ ਬਾਡੀ ਜਹਾਜ਼ਾਂ ਨਾਲ ਟਕਰਾ ਗਏ। ਦਿੱਲੀ ਏਅਰਪੋਰਟ ‘ਤੇ ਹੋਏ ਹਾਦਸੇ ਵਿਚ ਤਿੰਨੋਂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਤਪਦੀ ਗਰਮੀ ਨੇ ਕੱਢੇ ਵੱਟ, ਮੁੜ 45 ਡਿਗਰੀ ਹੋਇਆ ਤਾਪਮਾਨ, ਮੌਸਮ ਵਿਭਾਗ ਵੱਲੋਂ ਹੀਟਵੇਵ ਦਾ ਯੈਲੋ ਅਲਰਟ
ਏਅਰਪੋਰਟ ਆਪ੍ਰੇਟਰ ਨੇ ਕਿਹਾ ਕਿ ਮੌਸਮ ਵਿਚ ਅਚਾਨਕ ਆਏ ਬਦਲਾਅ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਚੇਤਾਵਨੀ ਨਹੀਂ ਮਿਲੀ ਸੀ। ਦੂਜੇ ਪਾਸੇ ਏਅਰ ਇੰਡੀਆ ਨੇ ਇਸ ਘਟਨਾ ‘ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਾਕਰ ਕੀਤਾ ਹੈ। ਹਾਲਾਂਕਿ ਏਅਰਲਾਈਨ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਖਰਾਬ ਮੌਸਮ ਦਾ ਅਸਰ ਸਿਰਫ ਏਅਰ ਇੰਡੀਆ ਦੇ ਜਹਾਜ਼ਾਂ ‘ਤੇ ਹੀ ਨਹੀਂ ਪਿਆ ਸਗੋਂ ਹੋਰ ਏਅਰਲਾਈਨਸ ਦੇ ਕੁਜ ਜਹਾਜ਼ ਵੀ ਪ੍ਰਭਾਵਿਤ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










