ਬੀਤੇ ਦਿਨੀਂ ਨਵਾਂਸ਼ਹਿਰ ਵਿਚ ਜੰਗਲ ਵਿਚ ਇਕ ਅਟੈਚੀ ਵਿਚੋਂ ਇਕ ਕੁੜੀ ਦੀ ਲਾਸ਼ ਮਿਲੀ ਸੀ ਤੇ ਹੁਣ ਮਾਂ ਦੇ ਪ੍ਰੇਮੀ ਵੱਲੋਂ ਕਤਲ ਕੀਤੀ ਜਾਣ ਵਾਲੀ ਨਾਬਾਲਗ ਲੜਕੀ ਅਨੀਤਾ ਦੇ ਕੇਸ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੇ 16 ਸਾਲਾ ਦੋਸਤ ਕਾਰਤਿਕ ਨੇ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਦੱਸ ਦੇਈਏ ਕਿ ਮ੍ਰਿਤਕ ਲੜਕੀ ਅਨੀਤਾ ਦੀ ਜੰਗਲ ‘ਚ ਅਟੈਚੀ ਚੋਂ ਲਾਸ਼ ਮਿਲੀ ਸੀ ਤੇ ਹੁਣ ਲੜਕੇ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਕਾਰਤਿਕ ‘ਤੇ ਕੁੜੀ ਦੇ ਕਤਲ ਕੇਸ ਵਿਚ ਮੁੱਖ ਗਵਾਹ ਬਣਨ ਲਈ ਦਬਾਅ ਪਾ ਰਹੀ ਸੀ। ਉਹ ਉਸ ਨੂੰ ਸਵੇਰੇ ਪੁਲਿਸ ਸਟੇਸ਼ਨ ਬੁਲਾ ਲੈਂਦੇ ਸਨ ਤੇ ਰਾਤ ਨੂੰ ਹੀ ਘਰ ਭੇਜਦੇ ਸਨ। ਜਦੋਂ ਕਿ ਦੂਜੇ ਪਾਸੇ ਪੁਲਿਸ ਵੱਲੋਂ ਇਨ੍ਹਾਂ ਲਗਾਏ ਹੋਏ ਇਲਜ਼ਾਮਾਂ ਨੂੰ ਨਕਾਰਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਤੋਂ ED ਦੀ ਛਾਪੇਮਾਰੀ, ਕੇਜਰੀਵਾਲ ਬੋਲੇ-‘ਹਿੰਦੂ ਵਪਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ’
ਪੁਲਿਸ ਵੱਲੋਂ ਇਸ ਪੂਰੇ ਮਾਮਲੇ ਵਿਚ ਕੁੜੀ ਦੇ ਪ੍ਰੇਮੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਨਵਾਂਸ਼ਹਿਰ ਦੇ ਜਾਡਲੀ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










