ਪੰਜਾਬ ਦੇ ਮੋਹਾਲੀ ਵਿਚ ਸੈਕਟਰ-79 ਦੇ ਰਹਿਣ ਵਾਲੇ ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਰਸ਼ਦੀਪ ਸਿੰਘ ਗਿੱਲ ਨੂੰ ਦੇਸ਼ ਦੇ ਦੂਜੇ ਸਭ ਤੋਂ ਉੱਚੇ ਬਹਾਦਰੀ ਪੁਰਸਕਾਰ, ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ‘ਡਿਫੈਂਸ ਇਨਵੈਸਟੀਚਰ ਸੈਰੇਮਨੀ’ ਦੌਰਾਨ ਉਨ੍ਹਾਂ ਨੂ ਇਸ ਵੱਕਾਰੀ ਸਨਮਾਨ ਪ੍ਰਦਾਨ ਕੀਤਾ। ਮੇਜਰ ਅਰਸ਼ਦੀਪ ਸਿੰਘ ਨੇ ਮਨੀਪੁਰ ਵਿੱਚ ਉਗਰਵਾਦੀਆਂ ਵਿਰੁੱਧ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਕਾਰਵਾਈ ਦੌਰਾਨ ਬੇਮਿਸਾਲ ਹਿੰਮਤ ਦਿਖਾਈ ਸੀ।
ਮਨੀਪੁਰ ਵਿੱਚ ਅੱਤਵਾਦੀਆਂ ਵਿਰੁੱਧ ਇਹ ਵਿਰੋਧੀ ਬਗਾਵਤ ਕਾਰਵਾਈ ਲਗਭਗ 84 ਘੰਟੇ (ਸਾਢੇ ਤਿੰਨ ਦਿਨ) ਚੱਲੀ। ਖ਼ਤਰਨਾਕ ਅਤੇ ਉਲਟ ਹਾਲਾਤਾਂ ਦੇ ਬਾਵਜੂਦ ਮੇਜਰ ਅਰਸ਼ਦੀਪ ਨੇ ਆਪਣੀ ਟੀਮ ਨੂੰ ਅੱਗੇ ਰਹਿ ਕੇ ਲੀਡ ਕੀਤਾ ਅਤੇ ਮਿਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ। ਮੇਜਰ ਗਿਲ ‘ਦਿ ਆਰਮਡ ਕਾਰਪਸ’ ਦੇ ਅਧਿਕਾਰੀ ਹਨ ਤੇ ਫਿਲਹਾਲ ‘1 ਅਸਮ ਰਾਈਫਰਸ’ ਨਾਲ ਤਾਇਨਾਤ ਹਨ।
ਇਹ ਵੀ ਪੜ੍ਹੋ : ਪੰਜਾਬ ਦੌਰੇ ‘ਤੇ ਆਉਣਗੇ BJP ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਸੂਬਾ ਕਾਰਜਕਾਰਨੀ ਕਮੇਟੀ ਨਾਲ ਕਰਨਗੇ ਮੀਟਿੰਗ!
ਫੌਜ ਦੇ ਸੂਤਰਾਂ ਮੁਤਾਬਕ ਮੇਜਰ ਗਿੱਲ ਨੇ ਬਹੁਤ ਹੀ ਖਤਰਨਾਕ ਹਾਲਾਤਾਂ ਵਿੱਚ ਵੀ ਅਸਾਧਾਰਨ ਪੇਸ਼ੇਵਰ ਹੁਨਰ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਬਹਾਦਰੀ ਨੇ ਨਾ ਸਿਰਫ਼ ਮੋਹਾਲੀ ਨੂੰ ਸਗੋਂ ਪੂਰੇ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਹੋਇਆ ਹੈ।
ਇਸ ਪੁਰਸਕਾਰ ਦੀ ਖ਼ਬਰ ਮਿਲਦੇ ਹੀ ਮੇਜਰ ਅਰਸ਼ਦੀਪ ਦੇ ਮੋਹਾਲੀ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗ ਗਿਆ। ਰੱਖਿਆ ਮਾਹਿਰਾਂ ਅਤੇ ਸੁਰੱਖਿਆ ਅਧਿਕਾਰੀਆਂ ਨੇ ਇਸ ਨੂੰ ਦੇਸ਼ ਦੇ ਨੌਜਵਾਨਾਂ ਲਈ ਇੱਕ ਪ੍ਰੇਰਨਾਦਾਇਕ ਮਿਸਾਲ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ











