ਕੇਂਦਰ ਸਰਕਾਰ ਨੇ ਉਦਯੋਗਾਂ ਲਈ ਪੈਟਰੋਲ ਪੰਪ ਤੋਂ ਤੇਲ ਖਰੀਦਣ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੂੰ ਥੋਕ ਕੇਂਦਰਾਂ ਤੋਂ ਹੀ ਤੇਲ ਖਰੀਦਣਾ ਹੋਵੇਗਾ। ਪੈਟਰੋਲ ਪੰਪ ‘ਤੇ ਇਕ ਗਾਹਕ ਜਾਂ ਵਾਹਨ ਲਈ ਡੀਜ਼ਲ ਦੀ ਸੀਮਾ 200 ਲੀਟਰ ਤੈਅ ਕੀਤੀ ਹੈ।
ਇਹ ਫੈਸਲਾ ਤੇਲ ਦੀ ਕਮੀ ਤੇ ਕਾਲਾਬਾਜ਼ਾਰੀ ਤੋਂ ਬਚਾਉਣ ਲਈ ਲਿਆ ਗਿਆ ਹੈ। ਇਹ ਪਾਬੰਦੀ 90 ਦਿਨਾਂ ਤੱਕ ਲਾਗੂ ਰਹੇਗੀ। ਸਰਕਾਰ ਨੇ ਇਹ ਕਦਮ ਤੇਲ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਚੁੱਕਿਆ ਹੈ। ਪੈਟਰੋਲ ਪੰਪ ਤੇ ਥੋਕ ਬਾਜ਼ਾਰ ਦੀਆਂ ਕੀਮਤਾਂ ਵਿਚ ਵੱਡਾ ਫਰਕ ਆ ਗਿਆ ਹੈ। ਦਿੱਲੀ ਦੇ ਪੈਟਰੋਲ ਪੰਪ ‘ਤੇ ਡੀਜ਼ਲ 95.20 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਦੂਜੇ ਪਾਸੇ ਥੋਕ ਗਾਹਕਾਂ ਲਈ ਇਸ ਦੀ ਕੀਮਤ 134.50 ਰੁਪਏ ਹੈ। ਇਸ ਭਾਰੀ ਫਰਕ ਦੀ ਵਜ੍ਹਾ ਤੋਂ ਵੱਡਾ ਗਾਹਕ ਪੈਟਰੋਲ ਪੰਪਾਂ ਤੋਂ ਤੇਲ ਖਰੀਦਣ ਲੱਗੇ ਸਨ। ਇਸ ਨਾਲ ਦੇਸ਼ ਦੇ ਕੁਝ ਹਿੱਸਿਆਂ ਵਿਚ ਡੀਜ਼ਲ ਦੀ ਮੰਗ ਵਧ ਗਈ ਸੀ। ਸਰਕਾਰੀ ਤੇਲ ਕੰਪਨੀਆਂ ਨੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ ਪੈਟਰੋਲ ਪੰਪਾਂ ਦੇ ਰੇਟ ਸਥਿਰ ਰੱਖੇ ਹਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਬੇ/ਅ/ਦ/ਬੀ ਦੀ ਕੋਸ਼ਿਸ਼, ਸੰਗਤ ਨੇ ਸਖਸ਼ ਨੂੰ ਕਾਬੂ ਕਰ ਕੀਤਾ ਪੁਲਿਸ ਹਵਾਲੇ
ਪੱਛਮੀ ਏਸ਼ੀਆ ਦੇ ਸੰਕਟ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਤੇਲ ਮਹਿੰਗਾ ਹੋਇਆ ਹੈ। ਟੈਲੀਕਾਮ ਟਾਵਰ ਤੇ ਬਿਜਲੀ ਬਣਾਉਣ ਵਾਲੀਆਂ ਕੰਪਨੀਆਂ ਵਰਗੇ ਥੋਕ ਗਾਹਕਾਂ ਨੂੰ ਬਾਜ਼ਾਰ ਦੀ ਪੂਰੀ ਕੀਮਤ ਚੁਕਾਉਣੀ ਪੈਂਦੀ ਹੈ। ਇਸੇ ਵਜ੍ਹਾ ਤੋਂ ਉਹ ਸਸਤਾ ਤੇਲ ਲੈਣ ਲਈ ਪੈਟਰੋਲ ਪੰਪਾਂ ਦਾ ਰੁਖ਼ ਕਰ ਰਹੇ ਸਨ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਬੀਤੇ ਦਿਨੀਂ ਨਵੀਂ ਹੁਕਮ ਜਾਰੀ ਕੀਤਾ। ਸਰਕਾਰ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ ਵਿਚ ਜਾਰੀ ਤਣਾਅ ਨਾਲ ਤੇਲ ਦੀ ਸਪਲਾਈ ਤੇ ਜਹਾਜ਼ਾਂ ਦੇ ਆਉਣ-ਜਾਣ ‘ਤੇ ਬੁਰਾ ਅਸਰ ਪਿਆ ਹੈ। ਇਸ ਨਾਲ ਪੈਟਰੋਲੀਅਮ ਉਤਪਾਦਾਂ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










