ਅਸਮ ਦੇ ਜੋਰਹਾਟ ਸਥਿਤ ਰੌਰੀਆ ਏਅਰਫੋਰਸ ਸਟੇਸ਼ਨ ‘ਤੇ ਅੱਜ ਭਾਰਤੀ ਹਵਾਈ ਫੌਜ ਦਾ ਇਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿਚ ਹਵਾਈ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਜਦੋਂ ਕਿ ਸਹਿ-ਪਾਇਲਟ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਜੀਵਤ ਬਚ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ
ਭਾਰਤੀ ਹਵਾਈ ਫੌਜ ਨੇ ਇਸ ਹਾਦਸੇ ਨੂੰ ਲੈ ਕੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸਮ ਦੇ ਜੋਰਹਾਟ ਵਿਚ AN-32 ਜਹਾਜ਼ ਹਾਦਸੇ ਵਿਚ ਆਪਣੇ 5 ਸ਼ਹੀਦਾਂ ਨੂੰ ਗੁਆਉਣ ਦਾ ਗਹਿਰਾ ਦੁੱਖ ਹੈ। ਜਹਾਜ਼ ਵਿਚ ਸਕੁਐਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰਵਾਯੂ ਖੇਮਾਰਾਮ ਕੁਮਾਵਤ ਤੇ ਦਾਨਿਸ਼ ਆਲਮ ਸਵਾਰ ਸਨ । ਭਾਰਤੀ ਹਵਾਈ ਫੌਜ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ ਤੇ ਦੁੱਖ ਦੀ ਇਸ ਘੜੀ ਵਿਚ ਮਜ਼ਬੂਤੀ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਇਹ ਵੀ ਪੜ੍ਹੋ : IAF ਦਾ ਟਰਾਂਸਪੋਰਟ ਜਹਾਜ਼ ਹਾ/ਦਸੇ ਦਾ ਸ਼ਿਕਾਰ, ਲੈਂਡਿੰਗ ਦੌਰਾਨ ਹੋਇਆ ਕ੍ਰੈ/ਸ਼, ਹੋਏ ਦੋ ਟੋਟੇ
ਅਰਵਿੰਦ ਕੇਜਰੀਵਾਲ ਨੇ ਅਸਾਮ ਦੇ ਜੋਰਹਾਟ ‘ਚ ਵਾਪਰੇ ਜਹਾਜ਼ ਹਾਦਸੇ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ AN-32 ਜਹਾਜ਼ ਹਾਦਸੇ ‘ਚ 5 ਸੈਨਿਕਾਂ ਦੀ ਸ਼ਹਾਦਤ ਦੀ ਖ਼ਬਰ ਬਹੁਤ ਦੁਖਦਾਈ ਹੈ, ਦੇਸ਼ ਦੇ ਇਨ੍ਹਾਂ ਬਹਾਦਰ ਸਪੂਤਾਂ ਨੂੰ ਦਿਲੋਂ ਸ਼ਰਧਾਂਜਲੀ, ਇਸ ਮੁਸ਼ਕਲ ਸਮੇਂ ਦੌਰਾਨ ਪ੍ਰਮਾਤਮਾ ਦੁਖੀ ਪਰਿਵਾਰਾਂ ਨੂੰ ਤਾਕਤ ਦੇਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









