ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਅਗਲੇ ਆਰਮੀ ਚੀਫ ਹੋਣਗੇ। ਕੇਂਦਰ ਸਰਕਾਰ ਨੇ ਚੀਫ ਆਫ ਆਰਮੀ ਸਟਾਫ ਲਈ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੇਠ ਮੌਜੂਦਾ ਆਰਮੀ ਚੀਪ ਜਨਰਲ ਉਪੇਂਦਰ ਦਿਵੇਦੀ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਜੂਨ ਨੂੰ ਖਤਮ ਹੋਵੇਗਾ। ਉਸੇ ਦਿਨ ਸੇਠ ਭਾਰਤ ਦੇ 31ਵੇਂ ਚੀਫ ਦਾ ਅਹੁਦਾ ਸੰਭਾਲਣਗੇ। ਉਹ ਅਜੇ ਉਪ ਫੌਜ ਮੁਖੀ ਦੇ ਅਹੁਦੇ ‘ਤੇ ਹਨ। ਉਨ੍ਹਾਂ ਨੇ ਦੋ ਮਹੀਨੇ ਪਹਿਲਾ 1 ਅਪ੍ਰੈਲ ਨੂੰ ਇਹ ਅਹੁਦਾ ਸੰਭਾਲਿਾ ਸੀ। ਉਪ ਫੌਜ ਮੁਖੀ ਭਾਰਤੀ ਫੌਜ ਦੇ ਦੂਜੇ ਸਭ ਤੋਂ ਵੱਡੇ ਅਧਿਕਾਰੀ ਹੁੰਦੇ ਹਨ। ਬਤੌਰ ਉਪ ਫੌਜ ਮੁਖੀ ਧੀਰਜ ਸੇਠ ਆਰਮੀ ਚੀਫ ਨਾਲ ਮਿਲ ਕੇ ਫੌਜ ਦੇ ਕੰਮਕਾਜ, ਫੌਜ ਤਿਆਰੀਆਂ ਤੇ ਨਵੀਂ ਤਕਨੀਕ ਨੂੰ ਸ਼ਾਮਲ ਕਰਨ ਵਰਗੇ ਅਹਿਮ ਕੰਮ ਦੇਖਦੇ ਹਨ। ਫੌਜ ਦੇ ਸੰਚਾਲਨ ਤੇ ਵਿਵਸਥਾਵਾਂ ਨੂੰ ਬੇਹਤਰ ਤਰੀਕੇ ਨਾਲ ਚਲਾਉਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਕੋਲ ਹੁੰਦੀ ਹੈ।
ਦਸੰਬਰ 1986 ਵਿਚ ਆਰਮਡ ਕੋਰ ਵਿਚ ਕਮਿਸ਼ਨ ਪਾਉਣ ਵਾਲੇ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਭਾਰਤੀ ਫੌਜ ਵਿਚ ਲਗਭਗ 4 ਦਹਾਕੇ ਦਾ ਤਜਰਬਾ ਹੈ। ਉਨ੍ਹਾਂ ਨੇ ਜੰਮੂ-ਕਸ਼ਮੀਰ, ਪੱਛਮੀ ਸਰਹੱਦ ਤੇ ਰੇਗਿਸਤਾਨ ਇਲਾਕਿਆਂ ਸਣੇ ਕਈ ਸੰਵੇਦਨਸ਼ੀਲ ਇਲਾਕਿਆਂ ਵਿਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਧੀਰਜ ਸੇਠ ਦੱਖਣੀ-ਪੱਛਮੀ ਕਮਾਨ ਤੇ ਦੱਖਣੀ ਕਮਾਲ ਦੇ ਜਨਰਲ ਆਫਿਸਰ ਕਮਾਂਡਿੰਗ-ਇਨ-ਚੀਫ ਰਹਿ ਚੁੱਕੇ ਹਨ। ਉਹ ਉਨ੍ਹਾਂ ਚੁਣੇ ਹੋਏ ਅਧਿਕਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਪੱਛਮੀ ਮੋਰਚੇ ‘ਤੇ 2 ਮੁੱਖ ਆਪ੍ਰੇਸ਼ਨਲ ਕਮਾਨਾਂ ਦੀ ਅਗਵਾਈ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਗੋਲਾ ਵਿਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ, ਫੌਜ ਮੁੱਖ ਦਫਤਰ ਤੇ ਫੌਜ ਦੇ ਸਮਰੱਥਾ ਵਿਕਾਸ ਨਾਲ ਜੁੜੇ ਕਈ ਮਹੱਤਵਪੂਰਨ ਅਹੁਦਿਆਂ ‘ਤੇ ਵੀ ਸੇਵਾ ਦਿੱਤੀ ਹੈ।
ਇਹ ਵੀ ਪੜ੍ਹੋ : ਰਾਏਕੋਟ : ਟਰੱਕ ਤੇ ਕੈਂਟਰ ਵਿਚਾਲੇ ਟੱਕਰ, ਹਾਦਸੇ ‘ਚ ਕੈਂਟਰ ਚਾਲਕ ਦੀ ਹੋਈ ਮੌ/ਤ, ਟਰੱਕ ਚਾਲਕ ਜ਼ਖਮੀ
ਧੀਰਜ ਸੇਠ ਨੇ ਖੜਕਸਵਾਲਾ ਸਥਿਤ ਨੈਸ਼ਨਲ ਡਿਫੈਂਸ ਅਕੈਡਮੀ ਤੇ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਉਹ ਵੇਲਿੰਗਨ ਦੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਮਹੂ ਦੇ ਆਰਮੀ ਵਾਰ ਕਾਲਜ ਤੇ ਨਵੀਂ ਦਿੱਲੀ ਤੇ ਨੈਸ਼ਨਲ ਡਿਫੈਂਸ ਕਾਲਜ ਦੇ ਵੀ ਸਾਬਕਾ ਵਿਦਿਆਰਥੀ ਰਹੇ ਹਨ। ਬਾਅਦ ਵਿਚ ਉਨ੍ਹਾਂ ਨੇ ਫਰਾੰਸ ਦੇ ਕਾਲਜ ਇੰਟਰਆਰਮ ਡੀ ਡਿਫੈਂਸ ਵਿਚ ਜਨਰਲ ਸਟਾਫ ਕੋਰਸ ਤੇ ਅਮਰੀਕਾ ਦੇ ਨੇਵਲ ਪੋਸਟਗ੍ਰੈਜੂਏਟ ਸਕੂਲ ਵਿਚ ਇੰਟਰਨੈਸ਼ਨਲ ਡਿਫੈਂਸ ਐਕਵਿਜਿਸ਼ਨ ਮੈਨੇਜਮੈਂਟ ਕੋਰਸ ਕੀਤਾ। ਯੰਗ ਆਫਿਸਰਸ ਕੋਰਸ ਵਿਚ ਉਨ੍ਹਾਂ ਨੂੰ ‘ਸਿਲਵਰ ਸੇਂਚੁਰੀਅਨ’ ਸਨਮਾਨ ਮਿਲਿਆ ਸੀ ਉੁਨ੍ਹਾਂ ਨੇ ਜੂਨੀਅਰ ਕਮਾਂਡ ਕੋਰਸ ਸਣੇ ਫੌਜ ਦੇ ਕਈ ਟ੍ਰੇਨਿੰਗ ਕੋਰਸਿਜ ਵਿਚ ਫਸਟ ਰੈਂਕ ਹਾਸਲ ਕੀਤਾ। ਉਨ੍ਹਾਂ ਨੂੰ ਸਾਲ 2006 ਵਿਚ DSSC ਵਿਚ ਆਪਣੇ ਕੋਰਸ ਦਾ ਬੇਸਟ ਆਲ ਰਾਊਂਡ ਸਟੂਡੈਂਟ ਆਫਿਸਰ ਮੈਡਲ ਮਿਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









