ਅਹਿਮਦਾਬਾਦ ਏਅਰਪੋਰਟ ‘ਤੇ ਇਕ ਪਲੇਨ ਤੋਂ 4 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਪਲੇਨ ‘ਤੇ ਛਾਪਾ ਮਾਰਿਆ ਹੈ ਤੇ ਪਲੇਨ ਦੇ ਟਾਇਲਟ ਤੋਂ ਬਰਾਮਦ ਕੀਤਾ। ਇੰਡੀਗੋ ਦਾ ਇਹ ਪਲੇਨ ਵੀਰਵਾਰ ਨੂੰ ਦੁਬਈ ਤੋਂ ਅਹਿਮਦਾਬਾਦ ਪਹੁੰਚਿਆ ਸੀ। ਗੋਲਡ ਕੌਣ ਲੈ ਕੇ ਆਇਆ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਗੁਪਤ ਸੂਚਨਾ ਦੇ ਆਧਾਰ ‘ਤੇ ਅਧਿਕਾਰੀਆਂ ਨੇ ਪਲੇਨ ਦੀ ਜਾਂਚ ਕੀਤੀ। ਜਾਂਚ ਦੌਰਾਨ ਟਾਇਲਟ ਵਿਚ ਲੱਗੇ ਸਪੀਕਰ ਬਾਕਸ ਦੇ ਅੰਦਰ ਦੋ ਥੈਲੀਆਂ ਮਿਲੀਆਂ। ਇਨ੍ਹਾਂ ਥੈਲੀਆਂ ਵਿਚ 24 ਸੋਨੇ ਦੇ ਬਿਸਕੁਟ ਰੱਖੇ ਹੋਏ ਸਨ।ਇਨ੍ਹਾਂ 999 ਕੈਰੇਟ ਦੇ ਬਿਸਕੁਟਾਂ ਦੀ ਮਾਰਕੀਟ ਵੈਲਿਊ 4 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਫਾ/ਇ/ਰਿੰਗ ਮਾਮਲੇ ‘ਚ ਕ.ਤ/ਲ ਕਰਨ ਵਾਲੇ ਸ਼ੂਟਰਾਂ ਦੀ ਤਸਵੀਰ ਆਈ ਸਾਹਮਣੇ, ਪੁਲਿਸ ਕਰ ਰਹੀ ਕਾ/ਤਲਾਂ ਦੀ ਭਾਲ
ਏਅਰਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੂੰ ਪਲੇਨ ਤੋਂ ਗੋਲਡ ਸਮਗਲਿੰਗ ਦੀ ਖੁਫੀਆ ਜਾਣਕਾਰੀ ਮਿਲੀ ਸੀ। ਵੀਰਵਾਰ ਨੂੰ ਜਿਵੇਂ ਹੀ ਇੰਡੀਗੋ ਦੀ ਫਲਾਈਟ 6ਈ-1478 ਅਹਿਮਦਾਬਾਦ ਏਅਰਪੋਰਟ ‘ਤੇ ਪਹੁੰਚੀ ਤਾਂ ਉਸ ਦੀ ਜਾਂਚ ਸ਼ੁਰੂ ਕੀਤੀ ਗਈ। ਟਾਇਲਟ ਤੋਂ ਪਹਿਲਾਂ ਵੀ ਗੋਲਡ ਸਮਗਲਿੰਗ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਲਈ ਟੀਮ ਨੇ ਟਾਇਲਟ ਦੀ ਬਾਰੀਕੀ ਨਾਲ ਜਾਂਚ ਕੀਤੀ। ਟਾਇਲਟ ਦਾ ਸਪੀਕਰ ਬਾਕਸ ਕੱਢਿਆ ਗਿਆ ਤਾਂ ਉਸ ਦਾ ਭਾਰ ਕਾਫੀ ਜ਼ਿਆਦਾ ਮਹਿਸੂਸ ਹੋਇਆ। ਜਦੋਂ ਬਾਕਸ ਖੋਲ੍ਹਿਆ ਗਿਆ ਤਾਂ ਉਸ ਦੇ ਅੰਦਰ ਬਲੈਕ ਕਲਰ ਦੇ ਟੇਪ ਵਿਚ ਲਿਪਟੇ ਦੋ ਪਾਊਚ ਨਿਕਲੇ। ਪਾਊਡ ਵਿਚ 999.0 ਸ਼ੁੱਧਤਾ (24 ਕੈਰੇਟ) ਦੇ 24 ਵਿਦੇਸ਼ੀ ਮੂਲ ਦੇ ਸੋਨੇ ਦੇ ਬਿਸਕੁਟ ਮਿਲੇ। ਇਸ ਦਾ ਭਾਲ 2799 ਗ੍ਰਾਮ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









