ਅਮਰੀਕਾ-ਈਰਾਨ ਵਿਚਾਲੇ ਜੰਗ ਖਤਮ ਹੋ ਗਈ ਹੈ। ਅਮਰੀਕਾ ਤੇ ਈਰਾਨ ਜੰਗ ਖਤਮ ਕਰਨ ਲਈ ਸ਼ਾਂਤੀ ਸਮਝੌਤੇ ‘ਤੇ ਰਾਜੀ ਹੋ ਗਏ ਹਨ। ਦੋਵੇਂ ਦੇਸ਼ 19 ਜੂਨ ਨੂੰ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕਰਨਗੇ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਈਰਾਨ ਨਾਲ ਸਮਝੌਤਾ ਹੁਣ ਪੂਰਾ ਹੋ ਗਿਆ ਹੈ। ਦੂਜੇ ਈਰਾਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਦੇ ਨਾਲ ਕਈ ਮਹੀਨਿਆਂ ਤੱਕ ਚੱਲੀ ਲੰਬੀ ਤੇ ਮੁਸ਼ਕਿਲ ਗੱਲਬਾਤ ਦੇ ਬਾਅਦ ਦੋਵੇਂ ਦੇਸ਼ਾਂ ਨੇ ਇਕ ਡੀਲ ਯਾਨੀ MoU ਨੂੰ ਅੰਤਿਮ ਰੂਪ ਦੇ ਦਿੱਤਾ ਹੈ।
ਟਰੰਪ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਈਰਾਨੀ ਬੰਦਰਗਾਹਾਂ ‘ ਤੇ ਲੱਗੀ ਅਮਰੀਕੀ ਫੌਜ ਨਾਕੇਬੰਦੀ ਨੂੰ ਤੁਰੰਤ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਟਰੰਪ ਨੇ ਤੇਲ ਦੀ ਸਪਲਾਈ ਮੁੜ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਜਹਾਜ਼ੋ, ਆਪਣੇ ਇੰਜਣ ਸ਼ੁਰੂ ਕਰੋ। ਤੇਲ ਨੂੰ ਵਹਿਣ ਦਿਓ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਦੋਵੇਂ ਦੇਸ਼ ਸ਼ਾਂਤੀ ਸਮਝੌਤੇ ‘ਤੇ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜੇਨੇਵਾ ਵਿਚ ਦਸਤਖਤ ਕਰਨਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ 47 ਸਾਲ ਵਿਚ ਤੇਹਰਾਨ ਦੇ ਵਾਸ਼ਿੰਗਟਨ ਵਿਚ ਹਾਈ ਲੈਵਲ ਦੀ ਬੈਠਕ ਹੋਵੇਗੀ।
ਇਹ ਵੀ ਪੜ੍ਹੋ : Indian Army ਦੀ ਯੂਨੀਫਾਰਮ ‘ਚ ਵੱਡਾ ਬਦਲਾਅ, ਮੁੱਛਾਂ, ਹੇਅਰਕੱਟ ਤੇ Makeup ਨੂੰ ਲੈ ਕੇ ਨਵੇਂ ਨਿਯਮ ਜਾਰੀ
ਦੋਵੇਂ ਦੇਸ਼ਾਂ ਵਿਚ ਹੋਏ ਸਮਝੌਤੇ ਵਿਚ ਕੁਝ ਅਹਿਮ ਗੱਲਾਂ ਸ਼ਾਮਲ ਹਨ। ਇਨ੍ਹਾਂ ਵਿਚ ਯੁੱਧ ਤੇ ਫੌਜੀ ਕਾਰਵਾਈ ਰੋਕਣਾ, ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣਾ, ਅਮਰੀਕੀ ਫੌਜ ਨਾਕੇਬੰਦੀ ਹਟਾਉਣਾ, ਈਰਾਨ ਦੇ ਕੁਝ ਫ੍ਰੀਜਡ ਫੰਡ ਜਾਰੀ ਕਰਨਾ, ਪ੍ਰਮਾਣੂ ਪ੍ਰੋਗਰਾਮ ਤੇ ਰੋਕਾਂ ‘ਤੇ ਅਗਲੇ 60 ਦਿਨਾਂ ਦੀ ਗੱਲਬਾਤ ਦਾ ਢਾਂਚਾ ਤੈਅ ਕਰਨਾ ਸ਼ਾਮਲ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜੇਮ ਗਰੀਬਾਬਾਦੀ ਨੇ ਕਿਹਾ ਕਿ MoU ‘ਤੇ ਹਸਤਾਖਰ ਹੋਣ ਦੇ ਬਾਅਦ ਸ਼ੁਰੂ ਹੋਣ ਵਾਲੀ 60 ਦਿਨ ਦੀ ਅਮਰੀਕਾ-ਈਰਾਨ ਗੱਲਬਾਤ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਅਮਰੀਕਾ ਪਹਿਲਾਂ ਆਪਣੇ ਤਿੰਨ ਵਾਅਦੇ ਪੂਰੇ ਕਰਦੇ ਹੈ ਜਾਂ ਨਹੀਂ। ਅਮਰੀਕਾ ਨੂੰ ਤਿੰਨ ਕਦਮ ਚੁੱਕਣੇ ਪੈਣਗੇ-1. ਸਮੁੰਦਰੀ ਫੌਜ ਨਾਕੇਬੰਦੀ ਖਤਮ ਕਰਨਾ, 2. ਯੁੱਧ ਤੇ ਹੋਰ ਫੌਜੀ ਕਾਰਵਾਈਆਂ ਨੂੰ ਰੋਕਣਾ, 3. ਈਰਾਨ ਦੇ ਫ੍ਰੀਜ਼ਡ ਫੰਡ ਜਾਰੀ ਕਰਨਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









