ਮੱਧ ਪ੍ਰਦੇਸ਼ ਵਿਚ ਵੱਡਾ ਰੇਲ ਹਾਦਸਾ ਵਾਪਰਿਆ ਹੈ ਜਿਥੇ ਯਾਤਰੀਆਂ ਨੇ ਚੱਲਦੀ ਟ੍ਰੇਨ ਵਿਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਾਣਕਾਰੀ ਮੁਤਾਬਕ ਟ੍ਰੇਨ ਵਿਚ ਅੱਗ ਲੱਗਣ ਦੀਆਂ ਅਫਵਾਹਾਂ ਫੈਲਣ ਮਗਰੋਂ ਰੇਲਗੱਡੀ ਵਿਚ ਬੈਠੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਿਆ ਗਿਆ ਜਿਸ ਮਗਰੋਂ ਉਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਰੇਲਗੱਡੀ ਵਿਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਬਦਕਿਸਮਤੀ ਨਾਲ ਜਿਸ ਪਟੜੀ ‘ਤੇ ਇਨ੍ਹਾਂ ਯਾਤਰੀਆਂ ਨੇ ਛਾਲਾਂ ਮਾਰੀਆਂ ਉਸੇ ਪਟੜੀ ‘ਤੇ ਉਸੇ ਸਮੇਂ ਇਕ ਹੋਰ ਟ੍ਰੇਨ ਆ ਗਈ ਤੇ ਇਸ ਦੌਰਾਨ ਵੱਡਾ ਰੇਲ ਹਾਦਸਾ ਵਾਪਰਿਆ ਗਿਆ ਤੇ ਕਈ ਯਾਤਰੀ ਇਸ ਹੇਠਾਂ ਆ ਗਏ ਤੇ ਉਨ੍ਹਾਂ ਦੀ ਜਾਨ ਚਲੀ ਗਈ।
ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 4 ਲੋਕਾਂ ਦੀ ਜਾਨ ਇਸ ਹਾਦਸੇ ਵਿਚ ਜਾ ਚੁੱਕੀ ਹੈ। ਦੱਸ ਦੇਈਏ ਕਿ ਉਦੇਪੁਰ ਐਕਸਪ੍ਰੈਸ ਵਿਚ ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਯਾਤਰੀਆਂ ਵਿਚ ਹੜਕੰਪ ਮਚ ਗਿਆ ਜਿਸ ਤੋਂ ਬਾਅਦ ਡਰੇ ਤੇ ਸਹਿਮੇ ਯਾਤਰੀਆਂ ਨੇ ਚੱਲਦੀ ਟ੍ਰੇਨ ਵਿਚੋਂ ਛਾਲ ਮਾਰ ਦਿੱਤੀ। ਪਰ ਜਿਸ ਪਟੜੀ ‘ਤੇ ਉਨ੍ਹਾਂ ਵੱਲੋਂ ਛਾਲਾਂ ਮਾਰੀਆਂ ਗਈਆਂ ਉਸੇ ‘ਤੇ ਟ੍ਰੇਨ ਆ ਗਈ ਜਿਸ ਤੋਂ ਬਾਅਦ ਕਈ ਯਾਤਰੀ ਟ੍ਰੇਨ ਹੇਠਾਂ ਆ ਗਏ। ਐਕਸਪ੍ਰੈਸ ਦੀ ਲਪੇਟ ਵਿਚ ਕਈ ਯਾਤਰੀ ਆ ਗਏ ਹਨ। 4 ਦੀ ਤਾਂ ਮੌਕੇ ਉਤੇ ਮੌਤ ਹੋ ਗਈ ਹੈ ਜਦੋਂ ਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅਹਿਮ ਇਕੱਤਰਤਾ ਅੱਜ, ਕਈ ਪੰਥਕ ਮੁੱਦਿਆਂ ‘ਤੇ ਕੀਤਾ ਜਾ ਸਕਦਾ ਵਿਚਾਰ
ਹਾਦਸੇ ਵਿਚ ਰਾਜਸਥਾਨ ਦੇ ਬੀਕਾਨੇਰ ਵਾਸੀ ਬਿਰਮਾ ਦੇਵੀ, ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਰੂਨਕਤਾ ਵਾਸੀ ਸ਼ੰਕਤੁਲਾ ਦੇਵੀ, ਆਗਰਾ ਦੇ ਸੁਲਤਾਨਗੰਜ ਵਾਸੀ ਆਫਰੀਨ ਤੇ ਉਨ੍ਹਾਂ ਦੇ ਮੁੰਡੇ ਅਸਦ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









