‘ਵੰਦੇ ਮਾਤਰਮ’ ਦੀ ਗੂੰਜ ਭਾਰਤੀ ਪ੍ਰਵਾਸੀਆਂ ਦਾ ਜ਼ੋਰਦਾਰ ਸਵਾਗਤ ਤੇ ਸਲੋਵਾਕੀਆ ਦੀ ‘ਬ੍ਰੈੱਡ ਐਂਡ ਸਾਲਟ’ ਵਾਲੀ ਖਾਸ ਪ੍ਰੰਪਰਾ… ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਲੋਵਾਕੀਆ ਦੌਰਾ ਯਾਦਗਾਰ ਬਣ ਗਿਆ ਹੈ। ਬ੍ਰਾਤਿਸਲਾਵਾ ਪਹੁੰਚਦੇ ਹੀ ਉਨ੍ਹਾਂ ਨੂੰ ਸ਼ਾਨਦਾਰ ਸਵਾਗਤ ਮਿਲਿਆ ਜਿਥੇ ਭਾਰਤੀ ਸੰਸਕ੍ਰਿਤੀ ਤੇ ਸਲੋਵਾਕ ਪ੍ਰੰਪਰਾਵਾਂ ਦਾ ਅਨੋਖਾ ਮੇਲ ਦੇਖਣ ਨੂੰ ਮਿਲਿਆ। ਇਸ ਦੌਰਾਨ ਫੇਮਸ ਗਰੁੱਪ ਲੁਸਿਨਕਾ ਏਨਸੇਂਬਲ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਾ’ ਦੀ ਆਪਣੇ ਹੀ ਅੰਦਾਜ਼ ਵਿਚ ਸ਼ਾਨਦਾਰ ਪੇਸ਼ਕਸ਼ ਦਿੱਤੀ। PM ਮੋਦੀ ਦਾ ਸਦੀਆਂ ਪੁਰਾਣੀ ਪ੍ਰੰਪਰਾ ‘ਬ੍ਰੈੱਡ ਤੇ ਸਾਲਟ’ ਨਾਲ ਵੀ ਸਵਾਗਤ ਕੀਤਾ ਗਿਆ। ਮੋਦੀ ਨੇ ਏਅਰਪੋਰਟ ‘ਤੇ ਸਲੋਵਾਕੀਆ ਵਿਚ ਮੌਜੂਦ ਭਾਰਤੀਆਂ ਨਾਲ ਵੀ ਮੁਲਾਕਾਤ ਕੀਤੀ।
ਸਲੋਵਾਕੀਆ 1993 ਵਿਚ ਆਜ਼ਾਦ ੋਹਿਆ ਸੀ। ਉਸ ਦੇ 33 ਸਾਲ ਦੇ ਇਤਿਹਾਸ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਹੈ। ਮੋਦੀ ਅੱਜ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਤੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਮੁਲਾਕਾਤ ਕਰਨਗੇ।
PM ਮੋਦੀ ਫਰਾਂਸ ਦੇ ਨੀਸ ਸ਼ਹਿਰ ਤੋਂ ਸਲੋਵਾਕੀਆ ਪਹੁੰਚੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਐਲ ਮੈਕ੍ਰੋ ਦੇ ਨਾਲ ਦੋ-ਪੱਖੀ ਵਾਰਤਾ ਕੀਤੀ ਤੇ ਭਾਰਤ ਇਨੋਵੇਟਸ ਪ੍ਰੋਗਰਾਮ ਦੇ ਉਦਘਾਟਨ ਵਿਚ ਵੀ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ : ਅੱਜ SC ਕਮਿਸ਼ਨ ਅੱਗੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਪੇਸ਼ੀ, ਚੋਣਾਂ ਦੌਰਾਨ ਜਾਤੀਗਤ ਟਿੱਪਣੀ ਦਾ ਹੈ ਮਾਮਲਾ
ਦਰਅਸਲ ਮੋਦੀ 13 ਜੂਨ ਤੋਂ ਫਰਾਂਸ-ਸਲੋਵਾਕੀਆ ਦੇ 6 ਦਿਨ ਦੇ ਦੌਰੇ ‘ਤੇ ਹਨ। ਉਹ 17 ਜੂਨ ਨੂੰ ਫਰਾਂਸ ਦੇ ਏਵੀਯਾਨ ਵਿਚ G7 ਸਮਿਟ ਵਿਚ ਸ਼ਾਮਲ ਹੋਣਗੇ। ਇਸ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮਿਲਣਗੇ। ਜ਼ਿਕਰਯੋਗ ਹੈ ਕਿ 9200 ਤੋਂ ਵੱਧ ਭਾਰਤੀ ਸਲੋਵਾਕੀਆ ਵਿਚ ਰਹਿੰਦੇ ਹਨ। ਸਲੋਵਾਕੀਆ ਵਿਚ ਭਾਰਤੀ ਆਈਟੀ ਸੇਵਾਵਾਂ, ਡਿਵੈਲਪਮੈਂਟ ਸੈਂਟਰਸ ਤੇ ਤਕਨੀਕੀ ਖੇਤਰਾਂ ਵਿਚ ਕੰਮ ਕਰ ਰਹੇ ਹਨ। ਸਲੋਵਾਕੀਆ ਦੇ ਸ਼ੇਂਗੇਨ ਦੇਸ਼ ਹੋਣ ਦੀ ਵਜ੍ਹਾ ਤੋਂ ਭਾਰਤੀਆਂ ਨੂੰ ਇਕ ਹੀ ਵੀਜ਼ੇ ‘ਤੇ 26 ਦੇਸ਼ ਘੁੰਮਣ ਦੀ ਸਹੂਲਤ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









