ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੋਮਵਾਰ ਸਵੇਰੇ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਇੱਥੇ B-52 ਸਟ੍ਰੈਟੋਫੋਰਟਰੈਸ ਬੰਬਾਰ ਕ੍ਰੈਸ਼ ਹੋ ਗਿਆ। ਜਹਾਜ਼ ਰੁਟੀਨ ਟੈਸਟਿੰਗ ਉਡਾਣ ‘ਤੇ ਸੀ। ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 8 ਲੋਕਾਂ ਦੀ ਦਰਦਨਾਕ ਮੌਤ ਹੋਈ। ਹਾਦਸਾਗ੍ਰਸਤ ਜਹਾਜ਼ ਅਮਰੀਕੀ ਏਅਰ ਫੋਰਸ ਦੇ ਸਭ ਤੋਂ ਭਰੋਸੇਮੰਦ ਜਹਾਜ਼ਾਂ ਵਿੱਚੋਂ ਇੱਕ ਸੀ।
ਹਵਾਈ ਸੈਨਾ ਦੇ ਅਧਿਕਾਰੀਆਂ ਮੁਤਾਬਿਕ, ਇਹ ਹਾਦਸਾ ਸੋਮਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਕਰੀਬ 11:20 ਵਜੇ ਲਾਸ ਏਂਜਲਸ ਦੇ ਉੱਤਰ ਵਿੱਚ ਸਥਿਤ ਐਡਵਰਡਸ ਹਵਾਈ ਸੈਨਾ ਅੱਡੇ ‘ਤੇ ਵਾਪਰਿਆ। ਰੈਗੂਲਰ ਟੈਸਟ ਮਿਸ਼ਨ ਦੌਰਾਨ ਭਿਆਨਕ ਹਾਦਸੇ ਵਿੱਚ ਜਹਾਜ਼ ਦੇ ਪਰਖੱਚੇ ਉੱਡ ਗਏ ਅਤੇ ਮਲਬੇ ਵਿੱਚ ਅੱਗ ਲੱਗ ਗਈ। ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋਈ ਹੈ। ਮ੍ਰਿਤਕਾਂ ਵਿੱਚ ਅਮਰੀਕੀ ਫੌਜ ਦੇ ਜਵਾਨ, ਇੰਜੀਨੀਅਰ ਅਤੇ ਤਕਨੀਸ਼ੀਅਨ ਸ਼ਾਮਿਲ ਸਨ।
ਇਹ ਵੀ ਪੜ੍ਹੋ : ਆਯੁਰਵੇਦ ਨਾਲ ਮਿਲੇਗਾ ਲੰਮੀ ਉਮਰ ਤੇ ਨਿਰੋਗੀ ਜੀਵਨ! ਬਸ ਅਪਣਾਓ ਇਹ 6 ਨਿਯਮ
ਐਡਵਰਡਸ ਬੇਸ ਵਿਖੇ 412ਵੇਂ ਟੈਸਟ ਵਿੰਗ ਦੇ ਡਿਪਟੀ ਕਮਾਂਡਰ ਕਰਨਲ ਜੇਮਜ਼ ਹੇਅਸ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਵੁਕ ਹੋ ਗਏ, ਉਨ੍ਹਾਂ ਕਿਹਾ, “ਅਸੀਂ ਅੱਠ ਚੰਗੇ ਅਮਰੀਕੀਆਂ ਨੂੰ ਗੁਆ ਦਿੱਤਾ। ਜਹਾਜ਼ ਹਾਦਸੇ ਦੀ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ, ਇਹ ਪਤਾ ਲੱਗਿਆ ਕਿ ਇਸ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ।” ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









