ਹਰਿਆਣਾ ਦੇ ਯਮੁਨਾ ਨਗਰ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਬਾਕਸਰ ਨੀਰਜ ਗੋਇਤ ਤੇ ਰੂਸੀ ਮੁੱਕੇਬਾਜ਼ ਮਾਰਕ ਉਰਵਾਨੋਵ ਵਿਚ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਮਾਹੌਲ ਗਰਮਾ ਗਿਆ ਹੈ। ਰੂਸ ਦੀ ਰਾਜਧਾਨ ਮਾਸਕੋ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਫੇਸ ਆਫ ਦੇ ਸਮੇਂ ਰੂਸੀ ਬਾਕਸ ਨੇ ਨੀਰਜ ਗੋਇਤ ਨੂੰ ਥੱਪੜ ਜੜ੍ਹ ਦਿੱਤਾ। ਇਸ ਦੇ ਬਾਅਦ ਦੋਵੇਂ ਖਿਡਾਰੀਆਂ ਵਿਚ ਤਿੱਖੀ ਬਹਿਸ ਹੋਈ ਤੇ ਸੁਰੱਖਿਆ ਮੁਲਾਜ਼ਮਾਂ ਤੇ ਟੀਮ ਮੈਂਬਰਾਂ ਨੂੰ ਬਚਾਅ ਕਰਨਾ ਪਿਆ।
ਘਟਨਾ ਮਗਰੋਂ ਟੀਮ ਗੁੱਸੇ ਵਿਚ ਨੀਰਜ ਗੋਇਤ ਨੇ ਕਿਹਾ ਕਿ ਹੁਣ ਮਾਮਲਾ ਪਰਸਨਲ ਹੋ ਗਿਆ ਹੈ। ਆਲ ਵਿਲ ਕਿਲ ਯੂ ਇਨ ਦਾ ਰਿੰਗ। ਬਾਅਦ ਵਿਚ ਉੁਨ੍ਹਾਂ ਨੇ ਘਟਨਾ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਲੋਡ ਕਰ ਦਿੱਤਾ। ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਹੁਣ ਇਹ ਸਿਰਫ ਖੇਡ ਨਹੀਂ ਸਗੋਂ ਵਿਅਕਤੀਗਤ ਚੁਣੌਤੀ ਬਣ ਚੁੱਕੀ ਹੈ।
ਇਹ ਵੀ ਪੜ੍ਹੋ : ਮੋਗਾ-ਲੁਧਿਆਣਾ ਹਾਈਵੇ ‘ਤੇ ਅਜੀਤਵਾਲ ਸਥਿਤ ਓਵਰ ਬ੍ਰਿਜ ‘ਤੇ ਪਲਟੀ ਕਾਰ, ਦੋ ਵਿਅਕਤੀ ਗੰਭੀਰ ਜਖਮੀ
ਥੱਪੜ ਪੈਂਦੇ ਹੀ ਮਾਹੌਲ ਤਣਾਅਪੂਰਨ ਹੋ ਗਿਆ। ਦੋਵੇਂ ਖਿਡਾਰੀ ਇਕ ਦੂਜੇ ਵੱਲ ਵਧੇ ਤੇ ਹਾਲਾਤ ਵਿਗੜਨ ਲੱਗੇ। ਹਾਲਾਂਕਿ ਮੌਕੇ ‘ਤੇ ਮੌਜੂਦ ਟੀਮ ਮੈਂਬਰਾਂ ਤੇ ਆਯੋਜਕਾਂ ਨੇ ਤੁਰੰਤ ਦਖਲ ਕਰਕੇ ਦੋਵਾਂ ਨੂੰ ਵੱਖ ਕਰ ਦਿੱਤਾ। ਇਸ ਦੇ ਬਾਅਦ ਦੋਵੇਂ ਖਿਡਾਰੀਆਂ ਨੂੰ ਉਨ੍ਹਾਂ ਦੇ ਕਮਰਿਆਂ ਵਿਚ ਭੇਜ ਦਿੱਤਾ। ਸਚਿਨ ਨੇ ਦੱਸਿਆ ਕਿ ਘਟਨਾ ਦੇ ਬਾਅਦ ਨੀਰਜ ਕਾਫੀ ਨਾਰਾਜ਼ ਸੀ ਤੇ ਉਨ੍ਹਾਂ ਨੇ ਸਾਫ ਕਿਹਾ ਕਿ ਹੁਣ ਉਹ ਰਿੰਗ ਵਿਚ ਇਸ ਦਾ ਜਵਾਬ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









