ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ ਦਾ ਲਾਇਸੈਂਸ 6 ਮਹੀਨਿਆਂ ਲਈ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਕੀਤੀ ਗਈ ਹੈ।
ਡਰਾਈਵਰ ਕਲਿਆਣ ਨਿਯਮਾਂ ਦਾ ਪਾਲਣ ਨਾ ਕਰਨ ਤੇ ਚੰਡੀਗੜ੍ਹ ਐਡਮਿਨੀਸਟ੍ਰੇਸ਼ਨ ਮੋਟਰ ਵ੍ਹੀਕਲਜ਼ ਐਗਰੀਗੇਟਰਸ ਰੂਲਜ਼ 2025 ਤਹਿਤ ਨੋਟਿਸ ਦਾ ਜਵਾਬ ਨਾ ਦੇਣ ਦੇ ਕਾਰਨ ਕੀਤੀ ਗਈ ਹੈ। ਟ੍ਰਾਈਸਿਟੀ ਵਿਚ ਹੁਣ OLA ਦੀਆਂ ਟੈਕਸੀਆਂ, ਆਟੋ ਤੇ ਬਾਈਕਾਂ ਦੀਆਂ ਸੇਵਾਵਾਂ ‘ਤੇ ਰੋਕ ਲਗਾਈ ਗਈ ਹੈ ਤੇ ਨਿਯਮਾਂ ਦਾ ਉਲੰਘਣ ਕਰਨ ‘ਤੇ ਵਾਹਨਾਂ ਨੂੰ ਜ਼ਬਤ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਬਲਿਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਸ ਵਿਚ ਲਿਖਿਆ ਹੈ ਕਿ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਓਲਾ ਕੈਬ ਦੇ ਨਾਂ ਤੋਂ ਪਛਾਣੇ ਜਾਣ ਵਾਲੇ ਮੈਸਰਸ ANI ਟੈਕਨਾਲੋਜੀਸ ਪ੍ਰਾਈਵੇਟ ਲਿਮਟਿਡ ਦਾ ਐਗ੍ਰੀਗੇਟਰ ਲਾਇਸੈਂਸ ਤਤਕਾਲ ਪ੍ਰਭਾਵ ਨਾਲ 6 ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਕੈਬ ਸੇਵਾਵਾਂ, ਬਾਈਕ ਟੈਕਸੀ ਸੇਵਾ ਦੇ ਸੰਚਾਲਨ ਦਾ ਇਕ ਪਲੇਟਫਾਰਮ ਹੈ ਜਿਹੜੇ ਕੈਬ ਸੰਚਾਲਕਾਂ ਨੇ ਆਪਣੀ ਕੈਬ ਓਲਾ ਕੰਪਨੀ ਨਾਲ ਜੋੜੀ ਹੋਈ ਹੈ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਓਲਾ ਤਹਿਤ ਆਪਣੀ ਕੈਬ/ਟੈਕਸੀ ਨਾ ਜੋੜੇ ਤੇ ਨਾ ਹੀ ਚਲਾਏ। ਨਾਲ ਹੀ ਚੰਡੀਗੜ੍ਹ ਵਿਚ OLA ਐਪਲੀਕੇਸ਼ਨ ਜ਼ਰੀਏ ਰਾਈਡਸ ਦੀ ਬੁਕਿੰਗ ਨਾ ਲਵੇ। ਅਜਿਹਾ ਨਾ ਕਰਨ ‘ਤੇ ਉਲੰਘਣ ਕਰਨ ਵਾਲੇ ਆਪ੍ਰੇਟਰਾਂ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਯੂ.ਪੀ ਦੇ ਫਤਿਹਗੜ੍ਹ ‘ਚ ਟ੍ਰੇਨਿੰਗ ਦੌਰਾਨ ਵਾਪਰਿਆ ਹਾ/ਦਸਾ, ਅਗਨੀਵੀਰ ਜਸ਼ਨਪ੍ਰੀਤ ਸਿੰਘ ਦੀ ਹਾਰਟ ਅਟੈਕ ਨਾਲ ਮੌ/ਤ
ਆਮ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਓਲਾ ਐਪਲੀਕੇਸ਼ਨ ‘ਤੇ ਚੱਲਣ ਵਾਲੀ ਕੈਬ ਦੀ ਰਾਈਡ ਬੁੱਕ ਨਾ ਕਰਨ। ਉੁਨ੍ਹਾਂ ਤੋਂ ਅਪੀਲ ਹੈ ਕਿ ਉਹ ਆਪਣੀ ਜ਼ਰੂਰਤਾਂ ਲਈ ਰਜਿਸਟਰਡ ਹੋਰ ਐਪਸ ਦਾ ਇਸਤੇਮਾਲ ਕਰਨ। ਸਟੇਟ ਟਰਾਂਸਪੋਰਟ ਅਥਾਰਟੀ ਨੇ ਕੰਪਨੀ ‘ਤੇ ਵਾਰ-ਵਾਰ ਨੋਟਿਸ ਤੇ ਨਿਰਦੇਸ਼ਾਂ ਦੇ ਬਾਵਜੂਦ ਨਿਯਮਾਂ ਦਾ ਪਾਲਣ ਨਾ ਕਰਨ, ਡਰਾਈਵਰ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰਨ ਤੇ ਪ੍ਰਸ਼ਾਸਨ ਨੂੰ ਜ਼ਰੂਰੀ ਜਵਾਬ ਨਾ ਦੇਣ ਦੇ ਦੋਸ਼ ਲਗਾਏ ਹਨ। ਪ੍ਰਸ਼ਾਸਨ ਨੂੰ ਕੈਬ ਡਰਾਈਵਰਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਕੰਪਨੀ ਡਰਾਈਵਰਾਂ ਦੀ ਸਿਹਤ ਬੀਮਾ, ਟਰਮ ਇੰਸ਼ੋਰੈਂਸ ਵਰਗੀਆਂ ਜ਼ਰੂਰੀ ਸ਼ਰਤਾਂ ਦਾ ਪਾਲਣ ਨਹੀਂ ਕਰ ਰਹੀ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੂੰ ਕਈ ਵਾਰ ਚਿੱਠੀ ਤੇ ਈ-ਮੇਲ ਭੇਜ ਕੇ ਨਿਯਮਾਂ ਦੇ ਪਾਲਣ ਦੀ ਰਿਪੋਰਟ ਮੰਗੀ ਗਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









