ਪੰਜਾਬ ਦੇ ਸਰਹੱਦੀ ਖੇਤਰ ਦੀ ਲਾਈਫ ਲਾਈਨ ਮੰਨੀ ਜਾਣ ਵਾਲੀ 40 ਕਿਲੋਮੀਟਰ ਲੰਬੀ ਕਾਦੀਆਂ-ਬਿਆਸ ਰੇਲਵੇ ਲਾਈਨ ਦੀ ਲਗਭਗ ਇੱਕ ਸਦੀ ਲੰਮੀ ਉਡੀਕ ਆਖਰਕਾਰ ਖਤਮ ਹੋਣ ਵਾਲੀ ਹੈ। ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਲਈ 1,400 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ।
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਦਸੰਬਰ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਪ੍ਰਾਜੈਕਟ ਲਈ 1,400 ਕਰੋੜ ਰੁਪਏ ਮਨਜ਼ੂਰ ਕੀਤੇ ਹਨ।

ਬਿੱਟੂ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਕਲਪਨਾ 1928 ਵਿੱਚ ਕੀਤੀ ਗਈ ਸੀ ਅਤੇ ਇਸ ਨੂੰ ਪੂਰਾ ਕਰਨ ਵਿੱਚ 100 ਸਾਲ ਲੱਗ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਇਸ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ, ਪਰ ਮੋਦੀ ਸਰਕਾਰ ਨੇ ਇਸ ਨੂੰ ਪੂਰਾ ਕਰ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਇਸ ਪ੍ਰਾਜੈਕਟ ‘ਤੇ ਪੰਜ ਪੈਸੇ ਵੀ ਨਹੀਂ ਲੱਗਣਗੇ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਦੀਆਂ ਅਹਿਮਦੀਆ ਮੁਸਲਿਮ ਸੰਪਰਦਾ ਦਾ ਅੰਤਰਰਾਸ਼ਟਰੀ ਮੁੱਖ ਦਫਤਰ ਹੈ ਅਤੇ ਦੁਨੀਆ ਭਰ ਤੋਂ ਸ਼ਰਧਾਲੂਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਰੇਲ ਮਾਰਗ ਨਾਲ ਉਨ੍ਹਾਂ ਨੂੰ ਸਿੱਧੀ ਕਨੈਕਟੀਵਿਟੀ ਮਿਲੇਗੀ।
ਬਿੱਟੂ ਨੇ ਕਿਹਾ ਕਿ ਇਹ ਟ੍ਰੈਕ ਭਾਰਤ ਅਤੇ ਵਿਦੇਸ਼ਾਂ ਤੋਂ ਡੇਰਾ ਬਿਆਸ ਅਤੇ ਘੁਮਾਣ ਦੇ ਬਾਬਾ ਨਾਮਦੇਵ ਡੇਰੇ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਲੇ ਲੱਖਾਂ ਸ਼ਰਧਾਲੂਆਂ ਲਈ ਯਾਤਰਾ ਦੀ ਲਾਗਤ ਨੂੰ ਕਾਫ਼ੀ ਸੌਖਾ ਅਤੇ ਸਸਤਾ ਬਣਾ ਦੇਵੇਗਾ। ਬਟਾਲਾ ਦੇ ਸਥਾਨਕ ਸਟੀਲ ਅਤੇ ਲੋਹੇ ਦੇ ਉਦਯੋਗਾਂ ਨੂੰ ਅੰਮ੍ਰਿਤਸਰ-ਦਿੱਲੀ ਮੁੱਖ ਰੇਲ ਕਾਰੀਡੋਰ ਤੱਕ ਸਿੱਧੀ ਪਹੁੰਚ ਮਿਲ ਜਾਏਗੀ, ਜਿਸ ਨਾਲ ਮਾਲ ਢੋਆ-ਢੁਆਈ ਦੀ ਲਾਗਤ ਅਤੇ ਸਮਾਂ ਦੋਵੇਂ ਘਟਣਗੇ। ਇਹ 40 ਕਿਲੋਮੀਟਰ ਲੰਬਾ ਟ੍ਰੈਕ ਰਾਸ਼ਟਰੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਹੈ। ਇਹ ਭਾਰਤੀ ਫੌਜ ਅਤੇ ਫੌਜੀ ਲੌਜਿਸਟਿਕਸ ਲਈ ਜੰਮੂ ਅਤੇ ਕਸ਼ਮੀਰ ਨੂੰ ਇੱਕ ਮਜ਼ਬੂਤ ਅਤੇ ਵਿਕਲਪਿਕ ਸਪਲਾਈ ਰੂਟ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : ਭਦੌੜ ਪੁਲਿਸ ਦੀ ਵੱਡੀ ਕਾਰਵਾਈ, ਭਾਰਤੀ ਹਵਾਈ ਸੈਨਾ ਦਾ ਜਵਾਨ ਲੱਖਾਂ ਦੀ ਅਫੀਮ ਸਣੇ ਕੀਤਾ ਕਾਬੂ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਸਬੰਧ ਵਿੱਚ ਕੁਝ ਅੰਕੜੇ ਸਾਂਝੇ ਕਰਦਿਆਂ ਸਪੱਸ਼ਟ ਕੀਤਾ ਕਿ ਰੇਲ ਪ੍ਰੋਜੈਕਟ, ਜੋ ਕਦੇ ਸਿਰਫ਼ 200 ਕਰੋੜ ਰੁਪਏ ਵਿੱਚ ਪੂਰਾ ਹੋਣਾ ਸੀ, ਹੁਣ ਸਾਲਾਂ ਦੀ ਦੇਰੀ ਤੋਂ ਬਾਅਦ 1,400 ਕਰੋੜ ਰੁਪਏ ਦੀ ਭਾਰੀ ਲਾਗਤ ਨਾਲ ਪੂਰਾ ਹੋਵੇਗਾ।
ਇਸ ਪ੍ਰਾਜੈਕਟ ਲਈ ਕੁੱਲ 411.81 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਜ਼ਮੀਨ ਜੋ ਪਹਿਲਾਂ ਸਿਰਫ਼ 33 ਕਰੋੜ ਰੁਪਏ ਵਿੱਚ ਐਕੁਆਇਰ ਕੀਤੀ ਜਾਣੀ ਸੀ, ਹੁਣ ਵਧਦੀਆਂ ਜ਼ਮੀਨਾਂ ਦੀਆਂ ਕੀਮਤਾਂ ਅਤੇ ਨਵੀਆਂ ਮੁਆਵਜ਼ਾ ਨੀਤੀਆਂ ਕਾਰਨ 300 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਬਿੱਟੂ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਫੰਡਿੰਗ ਕਦੇ ਵੀ ਪੰਜਾਬ ਦੇ ਰੇਲਵੇ ਵਿਕਾਸ ਵਿੱਚ ਰੁਕਾਵਟ ਨਹੀਂ ਬਣੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










