ਬਟਾਲਾ ਦੇ ਨੇੜਲੇ ਪਿੰਡ ਕਿਲ੍ਹਾ ਲਾਲ ਸਿੰਘ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਤੜਕਸਾਰ ਸਵੇਰੇ ਪਿੰਡ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਦੇ ਅਹੁਦੇਦਾਰ ਜਸਬੀਰ ਸਿੰਘ ਗਿੱਲ ਦੇ ਘਰ ‘ਤੇ ਦੋ ਅਣਪਛਾਤੇ ਨੌਜਵਾਨਾਂ ਵਲੋ ਸਰੇਆਮ ਗੋਲੀਆਂ ਚਲਾਈਆ ਗਈਆਂ ।
ਜਸਬੀਰ ਸਿੰਘ ਮੁਤਾਬਕ ਉਹ ਸਵੇਰੇ ਆਪਣੇ ਘਰ ਦੇ ਅੰਦਰ ਵਿਹੜੇ ਚ ਹੀ ਸੈਰ ਕਰ ਰਹੇ ਸਨ ਅਤੇ ਅਚਾਨਕ ਉਹਨਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਬਾਹਰ ਗੇਟ ‘ਤੇ ਇਕ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਨੌਜਵਾਨ ਆ ਰੁਕੇ ਅਤੇ ਉਹਨਾਂ ਚੋ ਇੱਕ ਨੌਜਵਾਨ ਨੇ ਪਿਸਤੌਲ ਨਾਲ ਸਿੱਧੇ ਉਨ੍ਹਾਂ ਦੇ ਘਰ ‘ਚ ਫਾਇਰ ਸ਼ੁਰੂ ਕਰ ਦਿੱਤੇ ਜਦਕਿ ਦੂਸਰੇ ਕੋਲ ਵੀ ਪਿਸਲ ਸੀ ਲੇਕਿਨ ਉਸ ਦੇ ਫਾਇਰ ਚੱਲੇ ਨਹੀਂ ਲੇਕਿਨ ਜਿਸ ਨੌਜਵਾਨ ਨੇ ਫਾਇਰਿੰਗ ਕੀਤੀ ਉਹ ਕਰੀਬ 4 ਗੋਲੀਆ ਫਾਇਰ ਕਿਤੇ ਜਸਵੀਰ ਸਿੰਘ ਨੇ ਦੱਸਿਆ ਕਿ ਓਹਨਾ ਬਚਾਅ ਕਰਦੇ ਹੋਏ ਘਰ ਦੇ ਅੰਦਰ ਦਾਖਿਲ ਹੋ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਜਵਾਬੀ ਫਾਇਰ ਕਿਤੇ ਹਨ ਅਤੇ ਜਿਸ ਦੇ ਚੱਲਦੇ ਉਹ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਫ਼ਰਾਰ ਹੋ ਗਏ ।
ਇਹ ਵੀ ਪੜ੍ਹੋ : ਜੰਮੂ ਤੋਂ ਰਾਧਾ ਸੁਆਮੀ ਡੇਰੇ ਬਿਆਸ ਜਾ ਰਹੀ ਬੱਸ ਦੀ ਟਰੱਕ ਨਾਲ ਟੱ.ਕ/ਰ, ਕਈ ਸ਼ਰਧਾਲੂ ਹੋਏ ਜ਼ਖਮੀ
ਉਧਰ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਦੇਰ ਪਹਿਲਾ ਧਮਕੀਆਂ ਮਿਲੀਆਂ ਸਨ ਅਤੇ ਇੱਕ ਸਾਲ ਪਹਿਲਾ ਵੀ ਉਨ੍ਹਾਂ ਦੇ ਫਾਰਮ ਤੇ ਇਸੇ ਤਰ੍ਹਾਂ ਦਾ ਹਮਲਾ ਹੋਇਆ ਸੀ । ਉਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਿਸ ਪਾਰਟੀ ਵਲੋ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਕਾਰੀ ਰਾਕੇਸ਼ ਕੁਮਾਰ ਨੇ ਦਸਿਆ ਕਿ ਜਸਬੀਰ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵੱਖ ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਉਹਨਾਂ ਦਾਅਵਾ ਕੀਤਾ ਕਿ ਜਲਦ ਅਰੋਪਿਆ ਨੂੰ ਕਾਬੂ ਕੀਤਾ ਜਾਵੇਗਾ ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









