ਉਤਰਾਖੰਡ ਤੇ ਕਰਨਪ੍ਰਯਾਗ ਵਿਵਾਦ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਉਤਰਾਖੰਡ ਵਿਵਾਦ ਮਾਮਲੇ ‘ਚ ਕਰਾਸ FIR ਦਰਜ ਹੋਈ ਹੈ। ਹਾਲਾਂਕਿ 4 ਨਿਹੰਗ ਸਿੰਘਾਂ ‘ਤੇ ਪਹਿਲਾ ਹੀ FIR ਦਰਜ ਹੋ ਚੁੱਕੀ ਹੈ ਤੇ ਹੁਣ ਹਰਿਦੁਆਰ ਪੁਲਿਸ ਮਾਮਲੇ ਦੀ ਜਾਂਚ ਕਰੇਗੀ। DIG ਯਸ਼ਵੰਤ ਸਿੰਘ ਨੂੰ ਜਾਂਚ ਸੌਂਪੀ ਗਈ ਹੈ ਤੇ ਧੱਕੇਸ਼ਾਹੀ ਤੇ ਤਸ਼ੱਦਦ ਦੇ ਇਲਜ਼ਾਮਾਂ ਦੀ ਜਾਂਚ ਕੀਤੀ ਜਾਵੇਗੀ।
ਦੱਸ ਦੇਈਏ ਕਿ 2 ਹਫ਼ਤਿਆਂ ‘ਚ ਡੀਆਈਜੀ ਨੂੰ ਰਿਪੋਰਟ ਸੌਂਪਣਗੇ। ਨਿਰਪੱਖ ਜਾਂਚ ਲਈ ਚਮੋਲੀ ਤੋਂ ਹਰਿਦੁਆਰ ਮਾਮਲਾ ਟਰਾਂਸਫਰ ਕੀਤਾ ਜਾਵੇਗਾ। ਉਤਰਾਖੰਡ ਵਿਚ ਧਾਮੀ ਸਰਕਾਰ ਨੇ ਨਿਹੰਗ ਸਿੰਘਾਂ ਦੇ ਵਿਵਾਦ ਮਾਮਲੇ ਵਿਚ ਵੱਡਾ ਐਕਸ਼ਨ ਲਿਆ ਹੈ। ਵਿਵਾਦ ਕਰਕੇ ਹੋਏ ਤਣਾਅ ਨੂੰ ਘਟਾਉਣ ਲਈ ਪੁਲਿਸ ਨੇ ਜਾਂਚ ਦਾ ਤਰੀਕਾ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ : ਲਖਨਊ : ਕੋਚਿੰਗ ਸੈਂਟਰ ‘ਚ ਲੱਗੀ ਭਿ/ਆ/ਨਕ ਅੱ/ਗ, ਕਈ ਮੌ/ਤਾਂ, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਚਮੋਲੀ ਪੁਲਿਸ ਤੋਂ ਖੋਹ ਕੇ ਹਰਿਦੁਆਰ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਜ਼ਖਮੀ ਸ਼ਰਧਾਲੂ ਸਿੱਖ ਤੋਂ ਦੇ ਪਿਤਾ ਵੱਲੋ ਦਰਜ ਸ਼ਿਕਾਇਤ ਦੇ ਆਧਾਰ ‘ਤੇ ਕਰਾਸ FIR ਦਰਜ ਕੀਤੀ ਗਈ ਤੇ ਘੱਟ ਗਿਣਤੀ ਚੇਅਰਮੈਨ ਕਮਿਸ਼ਨ ਸ. ਸੋਨੀ ਨੇ ਕਿਹਾ ਕਿ ਰਾਜ ਦੇ ਡਾਇਰੈਕਟਰ ਆਫ ਪੁਲਿਸ ਨੇ ਮਾਮਲੇ ਵਿਚ ਜਾਂਚ ਦੀ ਨਿਰਪੱਖਤਾ ਦੇ ਮੱਦੇਨਜ਼ਰ ਵੱਖ-ਵੱਖ ਸਿੱਖ ਸੰਗਠਨਾਂ ਦੀਆਂ ਮੰਗਾਂ ਸਬੰਧੀ ਵੱਡੇ ਫੈਸਲੇ ਲਏ ਗਏ ਹਨ ਤੇ ਚਮੋਲੀ ਪੁਲਿਸ ਤੋਂ ਇਹ ਜਾਂਚ ਹਰਿਦੁਆਰ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਤੇ ਲਗਾਤਾਰ ਇਹ ਮਾਮਲਾ ਗਰਮਾਇਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









