ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਮਰਹੂਮ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਕੂਟਨੀਤਕ ਸੂਤਰਾਂ ਮੁਤਾਬਕ ਇਹ ਸੱਦਾ ਇਸ ਲਈ ਆਇਆ ਹੈ ਕਿਉਂਕਿ ਈਰਾਨ ਖਾਮੇਨੇਈ ਦੇ ਦੇਹਾਂਤ ਤੋਂ ਬਾਅਦ ਵੱਡੇ ਪੱਧਰ ‘ਤੇ ਯਾਦਗਾਰੀ ਸੇਵਾਵਾਂ ਦੀ ਤਿਆਰੀ ਚੱਲ ਰਹੀ ਹੈ।
5 ਤੋਂ 9 ਜੁਲਾਈ ਦੇ ਵਿਚਕਾਰ ਖਾਮੇਨੇਈ ਦੇ ਸਨਮਾਨ ਵਿੱਚ ਕਈ ਧਾਰਮਿਕ ਅਤੇ ਸਰਕਾਰੀ ਸਮਾਗਮ ਆਯੋਜਿਤ ਕੀਤੇ ਜਾਣਗੇ। 5, 6 ਅਤੇ 7 ਜੁਲਾਈ ਨੂੰ ਤਹਿਰਾਨ ਅਤੇ ਕੋਮ ਵਿੱਚ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤੇ ਜਾਣਗੇ, ਜਦੋਂ ਕਿ ਅੰਤਿਮ ਯਾਦਗਾਰੀ ਸਮਾਗਮ 9 ਜੁਲਾਈ ਨੂੰ ਮਸ਼ਹਦ ਵਿੱਚ ਹੋਵੇਗਾ।

ਈਰਾਨ ਨੇ ਅੰਤਿਮ ਸੰਸਕਾਰ ਸਮਾਰੋਹ ਲਈ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਸੱਦਾ ਪੱਤਰ ਭੇਜੇ ਹਨ। ਖਾਸ ਤੌਰ ‘ਤੇ ਗੁਆਂਢੀ ਅਤੇ ਮਿੱਤਰ ਦੇਸ਼ਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਹ ਫਿਲਹਾਲ ਸਪੱਸ਼ਟ ਨਹੀਂ ਹੈ ਕਿ ਪ੍ਰਧਾਨ ਮੰਤਰੀ ਮੋਦੀ ਖਮੇਨੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਭਾਰਤ ਸਰਕਾਰ ਨੇ ਅਜੇ ਤੱਕ ਇਸ ਸਬੰਧ ਵਿੱਚ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਪ੍ਰਧਾਨ ਮੰਤਰੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ।
ਇਹ ਵੀ ਪੜ੍ਹੋ : ਭਾਰਤ ਦੀ ਸ਼੍ਰੀ ਚਰਣੀ ਬਣੀ ਦੁਨੀਆ ਦੀ ਨੰਬਰ-1 ਟੀ-20 ਗੇਂਦਬਾਜ਼, ਇੱਕ ਸਾਲ ਪਹਿਲਾਂ ਕੀਤਾ ਸੀ ਡੇਬਿਊ
ਦੱਸ ਦੇਈਏ ਕਿ ਅਯਾਤੁੱਲਾ ਖਾਮੇਨੇਈ 28 ਫਰਵਰੀ ਨੂੰ ਇਜ਼ਰਾਈਲ-ਅਮਰੀਕਾ ਦੇ ਹਵਾਈ ਹਮਲੇ ਵਿੱਚ ਮਾਰੇ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 4 ਮਾਰਚ ਨੂੰ ਹੋਣਾ ਸੀ, ਪਰ ਯੁੱਧ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੂੰ ਉਮੀਦ ਹੈ ਕਿ ਤਹਿਰਾਨ, ਕੋਮ ਅਤੇ ਮਸ਼ਹਦ ਵਿੱਚ ਹੋਣ ਵਾਲੇ ਅੰਤਿਮ ਸੰਸਕਾਰ ਸਮਾਰੋਹਾਂ ਵਿੱਚ ਲਗਭਗ 20 ਮਿਲੀਅਨ ਲੋਕ ਸ਼ਾਮਲ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









