ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਬੱਸ ਆਪਣੇ ਅੱਗੇ ਜਾ ਰਹੇ ਇੱਕ ਟ੍ਰੇਲਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ।
ਇਸ ਹਾਦਸੇ ਵਿੱਚ ਕੁੱਲ ਅੱਠ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਛੇ ਦੀ ਮੌਤ ਸੜਨ ਕਾਰਨ ਹੋਈ ਅਤੇ ਦੋ ਦੀ ਸਿਰ ਵਿੱਚ ਸੱਟਾਂ ਲੱਗਣ ਕਾਰਨ ਹੋਈ। ਇਹ ਹਾਦਸਾ ਮੰਗਲਵਾਰ ਦੇਰ ਰਾਤ 2.30 ਵਜੇ ਦੇ ਕਰੀਬ ਕੋਲਵਾ ਥਾਣਾ ਖੇਤਰ ਵਿੱਚ ਵਾਪਰਿਆ।
ਬੱਸ ਰਿਸ਼ੀਕੇਸ਼ ਤੋਂ ਇੰਦੌਰ ਜਾ ਰਹੀ ਸੀ। ਹਾਦਸੇ ਵਿੱਚ 21 ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਾਦਸੇ ਦੌਰਾਨ ਬੱਸ ਵਿਚ 57 ਯਾਤਰੀ ਮੌਜੂਦ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਝਪਕੀ ਆਉਣ ਕਾਰਨ ਵਾਪਰਿਆ। ਦੌਸਾ ਵਿਧਾਇਕ ਦੀਨਦਿਆਲ ਬੈਰਵਾ ਨੇ ਦਾਅਵਾ ਕੀਤਾ ਕਿ ਸਲੀਪਰ ਬੱਸ ਵਿਚ ਅੱਗ ਲੱਗਣ ਤੋਂ ਬਾਅਦ ਪੈਸੰਜਰਸ ਬਾਹਰ ਹੀ ਨਹੀਂ ਨਿਕਲ ਸਕੇ, ਇਸ ਦਾ ਵੱਡਾ ਕਾਰਨ ਹੈ ਕਿ ਬੱਸ ਦਾ ਐਮਰਜੈਂਸੀ ਗੇਟ ਹੀ ਨਹੀਂ ਖੁੱਲ੍ਹਿਆ।
ਇਹ ਵੀ ਪੜ੍ਹੋ : ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ‘ਚ ਪੈਸੇ ਆਉਣੇ ਹੋਏ ਸ਼ੁਰੂ, CM ਮਾਨ ਨੇ ਧੂਰੀ ਤੋਂ ਕੀਤੀ ਯੋਜਨਾ ਦੀ ਸ਼ੁਰੂਆਤ
ਬੱਸ ਦੇ ਪੈਸੰਜਰ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 5 ਵਜੇ ਬੱਸ ਰਿਸ਼ੀਕੇਸ਼ ਤੋਂ ਇੰਦੌਰ ਲਈ ਨਿਕਲੀ ਸੀ। ਐਕਸੀਡੈਂਟ ਦੇ ਤੁਰੰਤ ਬਾਅਦ ਬੱਸ ਵਿਚ ਅੱਗ ਲੱਗ ਗਈ, ਕਰੀਬ ਇੱਕ ਘੰਟੇ ਤੱਕ ਜਖਮੀਆਂ ਨੂ ਕੋਈ ਮਦਦ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ







