ਕਹਿੰਦੇ ਹਨ ਕਿ ਪ੍ਰਮਾਤਮਾ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਤੇ ਅਜਿਹੀ ਹੀ ਕਹਾਵਤ ਇਕ ਪੰਜਾਬੀ ਨੌਜਵਾਨ ‘ਤੇ ਖਰੀ ਉਤਰੀ ਹੈ ਜਿਸ ਦੇ ਸਿਰ ‘ਤੇ ਲੱਖਾਂ ਦਾ ਕਰਜ਼ਾ ਸੀ। ਨੌਜਵਾਨ ਵਿਦੇਸ਼ ਵੀ ਗਿਆ ਪਰ ਉਥੇ ਉਸ ਦੀ ਗੱਲ ਨਹੀਂ ਬਣੀ
ਬਟਾਲਾ ਦੇ ਪਿੰਡ ਵਡਾਲਾ ਗ੍ਰੰਥੀਆਂ ਨਾਲ ਸਬੰਧਤ ਖਬਰ ਸਾਹਮਣੇ ਆ ਰਹੀ ਹੈ ਜਿਥੋਂ ਦੇ ਨੌਜਵਾਨ ਕਮਲਜੀਤ ਦੇ ਸਿਰ ‘ਤੇ 15 ਲੱਖ ਰੁਪਏ ਦਾ ਕਰਜ਼ਾ ਸੀ ਪਰ ਫਿਰ ਇਕ ਦਿਨ ਉਸ ਨੇ ਆਪਣੀ ਮਾਂ ਦੇ ਨਾਂ ‘ਤੇ 7 ਰੁਪਏ ਦੀ ਟਿਕਟ ਖਰੀਦ ਲਈ ਤੇ ਇਸ ਲਾਟਰੀ ਦੀ ਟਿਕਟ ਨੇ ਕਮਲਜੀਤ ਦੀ ਕਿਸਮਤ ਬਦਲ ਦਿੱਤੀ ਤੇ ਉਸ ਦੀ 1 ਕਰੋੜ ਰੁਪਏ ਦੀ ਲਾਟਰੀ ਨਿਕਲ ਗਈ। ਮਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਦੇ ਪੁੱਤ ਦੀ ਕਰੋੜ ਦੀ ਲਾਟਰੀ ਨਿਕਲ ਗਈ ਹੈ। ਘਰ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਦੂਜੇ ਪਾਸੇ ਮਾਂ ਦੀਆਂ ਅੱਖਾਂ ਵਿਚ ਹੰਝੂ ਹਨ।
ਇਹ ਵੀ ਪੜ੍ਹੋ : ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ‘ਚ ਪੈਸੇ ਆਉਣੇ ਹੋਏ ਸ਼ੁਰੂ, CM ਮਾਨ ਨੇ ਧੂਰੀ ਤੋਂ ਕੀਤੀ ਯੋਜਨਾ ਦੀ ਸ਼ੁਰੂਆਤ
ਮਿਲੀ ਜਾਣਕਾਰੀ ਮੁਤਾਬਕ ਕਮਲਜੀਤ ਰੋਜ਼ੀ ਰੋਟੀ ਦੀ ਭਾਲ ਲਈ ਮਸਕਟ ਗਿਆ ਸੀ ਤੇ ਉਥੇ ਡਰਾਈਵਰੀ ਦਾ ਕੰਮ ਕਰਦਾ ਸੀ। ਕਾਫੀ ਸਮਾਂ ਉਥੇ ਬਿਤਾਉਣ ਮਗਰੋਂ ਉਸ ਨੂੰ ਪੰਜਾਬ ਆ ਕੇ ਮਜ਼ਦੂਰੀ ਕਰਨੀ ਪਈ। ਪਿਛਲੇ ਇਕ ਸਾਲ ਤੋਂ ਕਮਲਜੀਤ ਆਪਣੇ ਪਿੰਡ ਵਿਚ ਆ ਕੇ ਮਜ਼ਦੂਰੀ ਕਰ ਰਿਹਾ ਸੀ। ਵਿਆਜ ਮਿਲਾ ਕੇ ਕਮਲਜੀਤ ਦੇ ਸਿਰ ‘ਤੇ 15 ਲੱਖ ਦੇ ਲਗਭਗ ਕਰਜ਼ਾ ਚੜ੍ਹ ਗਿਆ ਸੀ। ਪਰ ਅਚਾਨਕ ਸਭ ਕੁਝ ਬਦਲ ਗਿਆ। ਉਸ ਨੇ ਇਕ ਦਿਨ ਆਪਣੀ ਮਾਂ ਭਿੰਦਰਜੀਤ ਕੌਰ ਦੇ ਨਾਂ ‘ਤੇ ਮਹਿਜ਼ 7 ਰੁਪਏ ਦੀ ਟਿਕਟ ਖਰੀਦੀ ਤੇ ਟਿਕਟ ਨੂੰ ਲਾਟਰੀ ਸਟਾਰ ‘ਤੇ ਹੀ ਛੱਡ ਦਿੰਦਾ ਹੈ ਕਿਉਂਕਿ ਉਸ ਦੇ ਘਰਵਾਲੇ ਕਹਿੰਦੇ ਸਨ ਕਿ ਤੂੰ ਟਿਕਟ ਲੈ ਲੈਣਾ ਹੈ ਪਰ ਤੇਰੀ ਕਦੇ ਲਾਟਰੀ ਨਹੀਂ ਨਿਕਲੀ। ਕਿਸਮਤ ਨੇ ਨਵਾਂ ਮੋੜ ਲਿਆ ਤੇ ਉਸ ਦਾ 1 ਕਰੋੜ ਰੁਪਏ ਦਾ ਇਨਾਮ ਨਿਕਲਿਆ। ਪਹਿਲਾਂ ਉਹ 15 ਲੱਖ ਦਾ ਕਰਜ਼ਾ ਚੁਕਾਏਗਾ ਤੇ ਫਿਰ ਇਨ੍ਹਾਂ ਪੈਸਿਆਂ ਨਾਲ ਨਵਾਂ ਕਾਰੋਬਾਰ ਸ਼ੁਰੂ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ





