Whatsapp ਦੇ ਨਵੇਂ ਫੀਚਰ ‘ਤੇ ਕੇਂਦਰ ਸਰਕਾਰ ਸਖਤ ਹੋਈ ਹੈ। ਸਰਕਾਰ ਵੱਲੋਂ Meta ਨੂੰ Username ਫੀਚਰ ਰੋਕਣ ਲਈ ਗਿਆ ਹੈ ਤੇ ਨੋਟਿਸ ਜਾਰੀ ਕਰਕੇ 3 ਦਿਨ ਵਿਚ ਜਵਾਬ ਮੰਗਿਆ ਗਿਆ ਹੈ। ਸਰਕਾਰ ਨੇ ਮੇਟਾ ਨੂੰ ਨਿਰਦੇਸ਼ ਦਿੱਤਾ ਹੈ ਕਿ ਜਦੋਂ ਤੱਕ ਇਸ ਫੀਚਰ ‘ਤੇ ਗੱਲਬਾਤ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਇਸ ਨੂੰ ਭਾਰਤ ਵਿਚ ਸ਼ੁਰੂ ਨਾ ਕੀਤਾ ਜਾਵੇ।
ਸਰਕਾਰ ਨੇ Meta ਨੂੰ ਨੋਟਿਸ ਵੀ ਭੇਜਿਆ ਹੈ ਤੇ 3 ਦਿਨ ਦੇ ਅੰਦਰ ਇਸ ਫੀਚਰ ‘ਤੇ ਜਵਾਬ ਮੰਗਿਆ ਹੈ। ਸਰਕਾਰ ਇਸ ਫੀਚਰ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਸਰਕਾਰ ਤੇ ਮੇਟਾ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। ਸਰਕਾਰ ਵ੍ਹਟਸਐਪ ਦੇ ਨਵੇਂ ਯੂਜ਼ਰਨੇਮ ਫੀਚਰ ਦੀ ਜਾਂਚ ਕਰਨਾ ਚਾਹੁੰਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਫ਼ੀਚਰ ਨਾਲ ਆਨਲਾਈਨ ਫਰਾਡ ਤੇ ਸਾਈਬਰ ਠੱਗੀ ‘ਚ ਵਾਧਾ ਹੋਵੇਗਾ। ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਜਦੋਂ ਯੂਜ਼ਰਸ ਨੂੰ ਫੋਨ ਨੰਬਰ ਲੁਕਾਉਣ ਦੀ ਆਜ਼ਾਦੀ ਮਿਲ ਜਾਵੇਗੀ ਤਾਂ ਜਾਲਸਾਜ਼ਾਂ ਲਈ ਕਿਸੇ ਦੂਜੇ ਦੇ ਨਾਂ ਦਾ ਫਰਜ਼ੀ ਅਕਾਊਂਟ ਬਣਾ ਕੇ ਲੋਕਾਂ ਨਾਲ ਧੋਖਾ ਕਰਨਾ ਆਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਰਾਜਾ ਵੜਿੰਗ ਬਣੇ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ, ਸੁਖਜਿੰਦਰ ਰੰਧਾਵਾ ਨੂੰ ਬਣਾਇਆ ਕੌਰ ਕਮੇਟੀ ਦਾ ਚੇਅਰਮੈਨ
Meta ਨੇ ਆਪਣੇ ਵ੍ਹਟਸਐਪ ਵਿਚ ਮੋਬਾਈਲ ਨੰਬਰ ਦੱਸੇ ਬਿਨਾਂ ਚੈਟ ਕਰਨ ਵਾਲਾ ਫੀਚਰ ਲਾਂਚ ਕੀਤਾ ਹੈ। ਇਸ ਵਿਚ ਲੋਕ ਸਿਰਫ ਯੂਜ਼ਰਨੇਮ ਜ਼ਰੀਏ ਕਿਸੇ ਨਵੇਂ ਵਿਅਕਤੀ ਨਾਲ ਚੈਟ ਕਰ ਸਕਦੇ ਹਨ। ਭਾਰਤ ਵਿਚ ਵ੍ਹਟਸਐਪ ਦੇ 50 ਕਰੋੜ ਤੋਂ ਵਧ ਯੂਜ਼ਰਸ ਹਨ। ਇੰਨੇ ਵੱਡੇ ਯੂਜਰ ਬੇਸ ਦੀ ਸੁਰੱਖਿਆ ਤੇ ਫੇਕ ਪ੍ਰੋਫਾਈਲ ਨਾਲ ਹੋਣ ਵਾਲੇ ਫਰਾਡ ਨੂੰ ਰੋਕਣ ਲਈ ਸਰਕਾਰ ਨਵੇਂ ਫੀਚਰ ਦੇ ਸੇਫਟੀ ਸਟੈਂਡਰਡਸ ਪਰਖਣਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ







