ਹੁਸ਼ਿਆਰਪੁਰ ਨਗਰ ਨਿਗਮ ਤੇ ਜਲਾਲਾਬਾਦ, ਮਮਦੋਟ, ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਲਈ ਅੱਜ ਵੋਟਿੰਗ ਹੋਈ ਤੇ ਸ਼ਾਮ ਤੱਕ ਨਤੀਜੇ ਆਉਣੇ ਸ਼ੁਰੂ ਹੋ ਗਏ। ‘ਆਪ’ ਨੂੰ ਹੁਸ਼ਿਆਰਪੁਰ ਨਗਰ ਨਿਗਮ, ਜਲਾਲਾਬਾਦ ਤੇ ਮਮਦੋਟ ਨਗਰ ਕੌਂਸਲ ਵਿਚ ਬਹੁਮਤ ਮਿਲਿਆ ਹੈ ਜਦੋਂ ਕਿ ਗੁਰੂਹਰਸਹਾਏ ਵਿਚ ਕਾਂਗਰਸ ਨੂੰ ਬਹੁਮਤ ਮਿਲਿਆ। ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੀ ਬੱਲੇ-ਬੱਲੇ ਹੋ ਗਈ ਤੇ 15 ਵਿਚੋਂ 13 ਸੀਟਾਂ ‘ਤੇ ਕਾਂਗਰਸ ਨੇ ਕਬਜ਼ਾ ਕਰ ਲਿਆ। ਇਸ ਵਿਚ ‘ਆਪ’ ਨੂੰ ਇਕ ਵੀ ਸੀਟ ਨਹੀਂ ਮਿਲੀ। 2 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਿਲ ਕੀਤੀ ਤੇ AAP ਤੇ BJP ਖਾਤਾ ਖੋਲ੍ਹਣ ‘ਚ ਨਾਕਾਮ ਰਹੀ।
ਇਸੇ ਤਰ੍ਹਾਂ ਜਲਾਲਾਬਾਦ ਨਗਰ ਕੌਂਸਲ ਦੇ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 17 ਸੀਟਾਂ ਵਿਚੋਂ 12 ਸੀਟਾਂ ‘ਤੇ ਜਿੱਤ ਦਰਜ ਕਰਕੇ ਬਹੁਮਤ ਹਾਸਲ ਕੀਤੇ। ਕਾਂਗਰਸ ਨੂੰ 4 ਤੇ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਮਿਲੀ।
ਇਹ ਵੀ ਪੜ੍ਹੋ : ਜਲਾਲਾਬਾਦ ਨਗਰ ਕੌਂਸਲ ਚੋਣਾਂ ‘ਚ ‘ਆਪ’ ਦਾ ਸ਼ਾਨਦਾਰ ਪ੍ਰਦਰਸ਼ਨ, 17 ‘ਚੋਂ 12 ਸੀਟਾਂ ‘ਤੇ ਜਿੱਤ ਕੀਤੀ ਹਾਸਲ
ਮਮਦੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਿਲ ਕੀਤੀ। ਅੱਜ ਦੋ ਵਾਰਡਾਂ ‘ਚ ਚੋਣ ਹੋਈ ਸੀ ਤੇ ਦੋਵੇਂ ਵਾਰਡਾਂ ਚੋਂ ਸ਼੍ਰੋਮਣੀ ਅਕਾਲੀ ਦਲ ਜਿੱਤੀ । ਵਾਰਡ ਨੰਬਰ 3 ਤੇ ਵਾਰਡ ਨੰਬਰ 9 ‘ਚ ਅੱਜ ਵੋਟਾਂ ਪਈਆਂ ਸਨ ਜਿਥੋਂ ਸ਼੍ਰੋਮਣੀ ਅਕਾਲੀ ਦਲ ਜਿੱਤੀ ਹੈ। ਹੁਸ਼ਿਆਰਪੁਰ ਨਗਰ ਨਿਗਮ,ਨਗਰ ਕੌਂਸਲ ਚੋਣਾਂ ‘ਚ AAP ਦੀ ਸ਼ਾਨਦਾਰ ਜਿੱਤ ਹੋਈ। 50 ਵਾਰਡਾਂ ਚੋਂ 35 ਵਾਰਡਾਂ ‘ਚ AAP ਜਿੱਤੀ। 9 ਵਾਰਡਾਂ ‘ਚੋਂ ਕਾਂਗਰਸ ਤੇ 3 ਵਾਰਡਾਂ ‘ਚੋਂ BJP ਜੇਤੂ ਰਹੀ। 3 ਵਾਰਡਾਂ ‘ਚੋਂ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









