ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਉਸ ਵੇਲੇ ਹਫ਼ੜਾ-ਦਫ਼ੜੀ ਮਚ ਗਈ ਜਦੋਂ ਅੱਗ ਬੁਝਾਉਣ ਵਾਲੇ ਸਿਲੰਡਰ ‘ਚੋ ਅਚਾਨਕ ਗੈਸ ਲੀਕ ਹੋਣ ਲੱਗ ਪਈ। ਜਣੇਪੇ ਲਈ ਆਈਆਂ ਔਰਤਾਂ ਤੇ ਮਰੀਜਾਂ ਨੂੰ ਐਮਰਜੈਂਸੀ ਹਾਲਤਾਂ ਬਾਹਰ ਭੱਜਣਾ ਪਿਆ।

ਦੱਸ ਦਈਏ ਕਿ ਅੱਜ ਦੁਪਹਿਰ ਵੇਲੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ‘ਚ ਇੱਕਦਮ ਹਫ਼ੜਾ-ਦਫੜੀ ਮਚ ਗਈ। ਲੋਕ ਰੌਲਾ ਪਾਉਣ ਲਗ ਪਏ ਕਿ ਹਸਪਤਾਲ ਅੰਦਰ ਗੈਸ ਸਿਲੰਡਰ ਲੀਕ ਹੋ ਗਿਆ ਹੈ। ਇਸ ਰੌਲੇ ਰੱਪੇ ‘ਚ ਜਣੇਪੇ ਲਈ ਆਈਆਂ ਗਰਭਵਤੀ ਔਰਤਾਂ ਅਤੇ ਜਣੇਪਾ ਕੱਟ ਰਹੇ ਮਹਿਲਾ ਮਰੀਜ ਆਪਣੇ ਨਵ ਜੰਮੇ ਬੱਚਿਆਂ ਨੂੰ ਚੁੱਕ ਕੇ ਆਪਣੀ ਜਾਨ ਬਚਾਉਣ ਲਈ ਵਾਰਡ ਤੋਂ ਬਾਹਰ ਭੱਜਣ ਲੱਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਮੁਕਾਬਲੇ ਤੋਂ ਬਾਅਦ 2 ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ, ਕਾਰੋਬਾਰੀ ‘ਤੇ ਕੀਤੀ ਸੀ ਫਾਇਰਿੰਗ
ਇਸ ਹਫ਼ੜਾ-ਦਫ਼ੜੀ ਦੌਰਾਨ ਕੋਈ ਕਿਸੇ ਦੀ ਸਾਰ ਨਹੀਂ ਲੈ ਰਿਹਾ ਸੀ। ਹਰ ਕਿਸੇ ਨੂੰ ਆਪਣੀ ਜਾਨ ਦੀ ਪਈ ਸੀ। ਅਖੀਰ ਇਸ ਹਫੜਾ-ਦਫੜੀ ਦੌਰਾਨ ਹਸਪਤਾਲ ਚ ਤਾਇਨਾਤ ਸਕਿਓਰਟੀ ਗਾਰਡ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਅੱਗ ਬੁਝਾਉਣ ਵਾਲੇ ਸਿਲੰਡਰ ਨੂੰ ਬਾਹਰ ਕੱਢਿਆ ਤੇ ਉਸ ‘ਤੇ ਕਾਬੂ ਪਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









