ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਉੱਚ ਪੱਧਰੀ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ Capitol ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ, ਮੋਗਾ ਵਿਖੇ 6 ਤੋਂ 11 ਜੁਲਾਈ ਤੱਕ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਕੈਂਪ ਦੌਰਾਨ ਮਰੀਜ਼ ਦਿਲ ਦੇ ਰੋਗ, ਜਨਰਲ ਮੈਡੀਸਨ, ਜਨਰਲ ਸਰਜਰੀ, ਕਿਡਨੀ ਅਤੇ ਯੂਰੋਲੋਜੀ, ਕੈਂਸਰ ਸਮੇਤ ਹੋਰ ਬਿਮਾਰੀਆਂ ਲਈ ਮਾਹਿਰ ਅਤੇ ਤਜਰਬੇਕਾਰ ਡਾਕਟਰਾਂ ਤੋਂ ਮੁਫ਼ਤ ਸਲਾਹ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਟੈਸਟਾਂ, ਪ੍ਰੋਸੀਜਰਾਂ ਅਤੇ ਸਰਜਰੀਆਂ ‘ਤੇ 40% ਤੱਕ ਦੀ ਵਿਸ਼ੇਸ਼ ਛੋਟ ਦਾ ਲਾਭ ਵੀ ਉਠਾਇਆ ਜਾ ਸਕੇਗਾ।
Capitol Hospital Moga ਦੇ ਮੈਡੀਕਲ ਡਾਇਰੈਕਟਰ Dr. Harnoor Singh Pruthi ਨੇ ਕਿਹਾ, “ਸਾਡਾ ਉਦੇਸ਼ ਮੋਗਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਸ਼ਹਿਰ ਵਿੱਚ ਹੀ ਉੱਚ ਪੱਧਰੀ ਮਲਟੀ ਸੁਪਰ ਸਪੈਸ਼ਲਿਟੀ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ। ਇਹ ਮੁਫ਼ਤ ਮੈਡੀਕਲ ਜਾਂਚ ਕੈਂਪ ਲੋਕਾਂ ਨੂੰ ਸਮੇਂ ਸਿਰ ਬੀਮਾਰੀਆਂ ਦੀ ਪਛਾਣ, ਸਹੀ ਮਾਰਗਦਰਸ਼ਨ ਅਤੇ ਮਾਹਿਰ ਇਲਾਜ ਦੀ ਸਹੂਲਤ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਉਪਰਾਲਾ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਅਤੇ ਸਮੇਂ ਸਿਰ ਜਾਂਚ ਕਰਵਾ ਕੇ ਗੰਭੀਰ ਬਿਮਾਰੀਆਂ ਤੋਂ ਬਚਾਅ ਕਰ ਸਕਣ।”
Capitol Hospital ਦੇ ਚੇਅਰਮੈਨ Dr. C.S Pruthi ਨੇ ਕਿਹਾ “Capitol Hospital ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਉਨ੍ਹਾਂ ਦੇ ਆਪਣੇ ਇਲਾਕੇ ਵਿੱਚ ਹੀ ਉਪਲਬਧ ਹੋਣ। ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਰਾਹੀਂ ਲੋਕ ਨਾ ਸਿਰਫ਼ ਮਾਹਿਰ ਡਾਕਟਰਾਂ ਤੋਂ ਮੁਫ਼ਤ ਸਲਾਹ ਲੈ ਸਕਣਗੇ, ਸਗੋਂ ਟੈਸਟਾਂ, ਪ੍ਰੋਸੀਜਰਾਂ ਅਤੇ ਸਰਜਰੀਆਂ ‘ਤੇ ਦਿੱਤੀ ਜਾ ਰਹੀ ਵਿਸ਼ੇਸ਼ ਛੋਟ ਦਾ ਵੀ ਲਾਭ ਉਠਾ ਸਕਣਗੇ। ਅਸੀਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦੇ ਹਾਂ।”
ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਨੂੰ ਵੇਖ ਛੱਤ ‘ਤੇ ਚੜ੍ਹਿਆ ਨੌਜਵਾਨ, 2 ਘੰਟੇ ਕੀਤਾ ਹਾਈ ਵੋਲਟੇਜ ਡਰਾਮਾ
ਹਸਪਤਾਲ ਪ੍ਰਬੰਧਨ ਵੱਲੋਂ ਮੋਗਾ ਅਤੇ ਆਸ-ਪਾਸ ਦੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 6 ਤੋਂ 11 ਜੁਲਾਈ ਤੱਕ ਲੱਗਣ ਵਾਲੇ ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ, ਮਾਹਿਰ ਡਾਕਟਰਾਂ ਤੋਂ ਮੁਫ਼ਤ ਸਲਾਹ ਪ੍ਰਾਪਤ ਕਰਨ ਅਤੇ ਟੈਸਟਾਂ, ਪ੍ਰੋਸੀਜਰਾਂ ਅਤੇ ਸਰਜਰੀਆਂ ‘ਤੇ 40% ਤੱਕ ਦੀ ਵਿਸ਼ੇਸ਼ ਛੂਟ ਦਾ ਲਾਭ ਉਠਾਉਣ।
ਸਥਾਨ: Capitol ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ, NH-703, ਅੰਮ੍ਰਿਤਸਰ–ਬਰਨਾਲਾ ਹਾਈਵੇ, ਨੇੜੇ ਬੁੱਘੀਪੁਰਾ ਚੌਂਕ, ਮੋਗਾ।
ਸੰਪਰਕ: 01636-356666
ਵੀਡੀਓ ਲਈ ਕਲਿੱਕ ਕਰੋ -:











