ਕੈਬਿਨੇਟ ਮੰਤਰੀ ਹਰਭਜਨ ਸਿੰਘ ETO ਨੇ ਜੰਡਿਆਲਾ ਗੁਰੂ ਵਿਖੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਨੇ ਬੋਰਡ ਪ੍ਰੀਖਿਆਵਾਂ ‘ਚ 90% ਤੋਂ ਵੱਧ ਅੰਕ ਹਾਸਿਲ ਕਰਨ ਵਾਲੇ 509 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਕੂਲ ਆਫ਼ ਐਮੀਨੈਂਸ ਦੀਆਂ 20 ਲੜਕੀਆਂ ਵੀ ਇਸ ਵਿਚ ਸ਼ਾਮਲ ਸਨ।
ਜਾਣਕਾਰੀ ਦਿੰਦਿਆਂ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚੰਗੇ ਨੰਬਰ ਲੈਣ ਵਾਲੇ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਜੰਡਿਆਲਾ ਗੁਰੂ ਦੇ 163 ਸਕੂਲ ਹਨ ਤੇ ਮੈਂ ਇਨ੍ਹਾਂ ਸਾਰਿਆਂ ਸਕੂਲਾਂ ਵਿਚ ਨਿੱਜੀ ਤੌਰ ‘ਤੇ ਗਿਆ । ਹਰ ਸਕੂਲ ਵਿਚ ਜਿਹੜੀ ਸਹੂਲਤ ਚਾਹੀਦੀ ਸੀ, ਉਹ ਮੁਹੱਈਆ ਕਰਵਾਈ।
ਇਹ ਵੀ ਪੜ੍ਹੋ : ਜ਼ਮੀਨੀ ਝਗੜੇ ਨੇ ਲਿਆ ਹਿੰ/ਸਕ ਰੂਪ, ਦਾਦੀ ਤੇ ਪਰਿਵਾਰਕ ਮੈਂਬਰਾਂ ਨਾਲ ਜਾ ਰਹੇ ਨੌਜਵਾਨ ‘ਤੇ ਹੋਈ ਫਾ.ਇਰਿੰ/ਗ
2022 ਵਿਚ ਮਾਰਚ ਵਿਚ ‘ਆਪ’ ਦੀ ਸਰਕਾਰ ਬਣੀ ਸੀ ਤੇ ਅਪ੍ਰੈਲ ਵਿਚ ਰਿਜ਼ਲਟ ਆਏ ਸੀ ਤਾਂ DO ਤੋਂ ਸਕੂਲਾਂ ਦੀ ਰਿਪੋਰਟ ਮੰਗੀ ਸੀ ਪਰ ਉਸ ਸਮੇਂ ਮੈਨੂੰ ਕੁਝ ਨਹੀਂ ਮਿਲ ਸਕਿਆ ਸੀ। ਉਸ ਸਮੇਂ ਸਕੂਲਾਂ ਦੇ ਹਾਲਾਤ ਇੰਨੇ ਚੰਗੇ ਨਹੀਂ ਸੀ ਤੇ ਉਸ ਸਮੇਂ ਮੈਂ ਫੈਸਲਾ ਲਿਆ ਕਿ ਮੈਂ ਨਿੱਜੀ ਤੌਰ ‘ਤੇ ਸਕੂਲਾਂ ਵਿਚ ਜਾਵਾਂਗਾ। ਮੈਂ ਸਾਰੇ 163 ਸਕੂਲਾਂ ਵਿਚ ਗਿਆ। ਪਹਿਲੇ ਸਾਲ ਅਸੀਂ 80 ਫੀਸਦੀ ਅੰਕਾਂ ਵਾਲੇ ਵਿਦਿਆਰਥੀ ਸਨਮਾਨਿਤ ਕੀਤੇ ਸਨ ਤੇ ਉਸ ਸਮੇਂ 250 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ। 2023 ਵਿਚ 272 ਬੱਚੇ ਆਏ ਤੇ 25 ਵਿਚ 252 ਆਏ ਸੀ ਤੇ ਅੱਜ 509 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ‘ਤੇ ਕਾਫੀ ਕੰਮ ਕੀਤਾ ਗਿਆ। ਸਾਡੇ ਸੂਬੇ ਵਿਚ 20,000 ਸਰਕਾਰੀ ਸਕੂਲ ਹਨ, ਹੁਣ ਇਨ੍ਹਾਂ ਸਾਰੇ ਸਰਕਾਰੀ ਸਕੂਲਾਂ ਦੀ ਚਾਰ ਦੀਵਾਰੀ ਕੀਤੀ ਗਏ, ਸਮਾਰਟ ਕਲਾਸ ਰੂਮ ਬਣਾਏ ਗਏ, ਲਾਇਬ੍ਰੇਰੀ ਬਣਾਈਆਂ ਗਈਆਂ ਤੇ ਇਸ ਲਈ ਹੁਣ ਬੱਚੇ ਚੰਗੇ ਮਾਹੌਲ ਵਿਚ ਸਿੱਖਿਆ ਹਾਸਲ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:










