ਪੰਜਾਬ ਵਿਚ ਕਾਂਗਰਸ ਆਪਣੇ ਨੇਤਾਵਾਂ ਦੀ ਗੁੱਟਬਾਜ਼ੀ ਨਾਲ ਜੂਝ ਰਹੀ ਹੈ। ਸਾਬਕਾ CM ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚ ਸਿਆਸੀ ਗੁੱਟਬਾਜ਼ੀ ਦੇ ਵਿਚ ਹਰਿਆਣਾ ਵਿਚ ਵੀ ਹੁਣ ਗੁੱਟਬਾਜ਼ੀ ਦੇਖਣ ਨੂੰ ਮਿਲੀ ਹੈ। ਹਰਿਆਣਾ ਕਾਂਗਰਸ ਦੇ ਨਵੇਂ ਇੰਚਾਰਜ ਚੰਡੀਗੜ੍ਹ ਪਹੁੰਚੇ ਤੇ ਸੂਬੇ ਦੇ ਸਾਰੇ ਨੇਤਾਵਾਂ ਨੂੰ ਇਕ ਮੰਚ ‘ਤੇ ਲੈ ਕੇ ਆਏ ਪਰ ਸਾਬਕਾ CM ਭੁਪਿੰਦਰ ਸਿੰਘ ਹੁੱਡਾ ਤੇ ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਇਕ-ਦੂਜੇ ‘ਤੇ ਸਿਆਸੀ ਤੰਜ ਕੱਸੇ ਜਿਸ ਦੇ ਬਾਅਦ ਸਿਆਸੀ ਚਰਚਾ ਤੇਜ਼ ਹੋ ਗਈ ਹੈ।
ਭੁਪਿੰਦਰ ਹੁੱਡਾ ਨੇ ਕਿਹਾ ਕਿ ਸੁਰਜੇਵਾਲਾ ਮੇਰੇ ਸਾਥ ਦੇਣ ਫਿਰ ਧਮਾਕਾ ਦੇਖਣ ਜਿਸ ‘ਤੇ ਹੁੱਡਾ ਨੇ ਜਵਾਬ ਦਿੰਦਿਆਂ ਕਿਹਾ ਕਿ ‘ਮੈਂ 20 ਸਾਲ ਤੁਹਾਡਾ ਸਾਥ ਦਿੱਤਾ, ਹੁਣ ਤੁਹਾਡੀ ਵਾਰੀ ਹੈ ਮੇਰਾ ਸਾਥ ਦੇਣ ਦੀ। ਚੰਡੀਗੜ੍ਹ ਵਿਚ ਕਾਂਗਰਸ ਦੇ ਸਾਰੇ ਆਗੂ ਇਕਜੁੱਟ ਹੋਏ ਸਨ। ਸਾਬਕਾ CM ਭੁਪਿੰਦਰ ਸਿੰਘ ਹੁੱਡਾ, ਬੀਰੇਂਦਰ ਸਿੰਘ, ਕੁਮਾਰੀ ਸੈਲਜਾ, ਰਣਦੀਪ ਸਿੰਘ ਸੁਰਜੇਵਾਲਾ ਸਣੇ ਹਰਿਆਣਾ ਕਾਂਗਰਸ ਦੇ ਵਿਧਾਇਕ, ਸਾਂਸਦ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਇਸ ਦੌਰਾਨ ਪਾਰਟੀ ਸੰਗਠਨ ਨੂੰ ਮਜ਼ਬੂਤ ਬਣਾਉਣ ਤੇ ਸਿਆਸੀ ਚੁਣੌਤੀਆਂ ਲਈ ਰਣਨੀਤੀ ਤਿਆਰ ਕਰਨ ਸਣੇ ਪਾਰਟੀ ਵਰਕਰਾਂ ਨੂੰ ਇਕ ਜੁੱਟ ਰਹਿਣ ਦਾ ਸੱਦਾ ਦਿੱਤਾ। ਇਸ ਦੌਰਾਨ ਭੁਪਿੰਦਰ ਹੁੱਡਾ ਤੇ ਸੁਰਜੇਵਾਲਾ ਵਿਚ ਮਜ਼ਾਕੀਆ ਲਹਿਜ਼ੇ ਵਿਚ ਕਹੀ ਗਈ ਗੱਲ ਸਿਆਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:










