ਆਮ ਆਦਮੀ ਪਾਰਟੀ ਦੇ ਗਣੇਸ਼ ਸਬਲਾਨੀਆ ਅਬੋਹਰ ਦੇ ਮੇਅਰ ਚੁਣੇ ਗਏ ਹਨ। ਅਬੋਹਰ ਨਗਰ ਨਿਗਮ ਵਿੱਚ ਭਾਜਪਾ ਦੇ 28 ਕੌਂਸਲਰ ਹਨ। ਆਪ ਦੇ 20 ਹਨ ਅਤੇ ਕਾਂਗਰਸ ਅਤੇ ਆਜ਼ਾਦ ਇੱਕ-ਇੱਕ ਕੌਂਸਲਰ ਹਨ।
ਆਪ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਦੱਸਿਆ ਕਿ ਆਪ ਦੇ ਹੱਕ ਵਿੱਚ 27 ਹੱਥ ਉੱਠੇ, ਜਿਸ ਤੋਂ ਬਾਅਦ ਸਬਲਾਨੀਆ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਦੌਰਾਨ ਭਾਜਪਾ ਵੱਲੋਂ ਹੰਗਾਮਾ ਕੀਤਾ ਗਿਆ।

ਰਿਪੋਰਟਾਂ ਮੁਤਾਬਕ ਜਦੋਂ ਸ਼ਾਮ 4 ਵਜੇ ਦੇ ਕਰੀਬ ਚੋਣ ਸ਼ੁਰੂ ਹੋਈ, ਤਾਂ ਪੂਰੀ ਨਗਰ ਨਿਗਮ ਛਾਉਣੀ ਵਿੱਚ ਬਦਲ ਗਈ। ਇੱਕ ਘੰਟੇ ਬਾਅਦ, ਨਗਰ ਨਿਗਮ ਵਿੱਚ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੋ ਗਿਆ ਜਦੋਂ ਜੇਤੂ ਕੌਂਸਲਰਾਂ ਅਤੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਆਪ ਦੇ ਜੇਤੂ ਕੌਂਸਲਰ ਗਣੇਸ਼ ਸਬਲਾਨੀਆ ਨੂੰ ਜ਼ਬਰਦਸਤੀ ਮੇਅਰ ਐਲਾਨ ਦਿੱਤਾ ਗਿਆ।
ਇਸ ਨਾਲ ਭਾਜਪਾ ਕੌਂਸਲਰਾਂ ਵਿੱਚ ਰੋਸ ਫੈਲ ਗਿਆ। ਉਨ੍ਹਾਂ ਨੇ ਨਗਰ ਨਿਗਮ ਦੇ ਅੰਦਰ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਘੇਰ ਲਿਆ। ਭਾਜਪਾ ਵਿਧਾਇਕ ਸੰਦੀਪ ਜਾਖੜ ਅਤੇ ਕੌਂਸਲਰਾਂ ਨੇ ਡੀਸੀ ਦੀ ਗੱਡੀ ਨੂੰ ਘੇਰ ਲਿਆ ਅਤੇ ਉਸ ਦੇ ਸਾਹਮਣੇ yw”ਗਏ। ਡੀਸੀ ਦੇ ਡਰਾਈਵਰ ਨੇ ਜ਼ਬਰਦਸਤੀ ਗੱਡੀ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਦੋ ਭਾਜਪਾ ਕੌਂਸਲਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ 2 ਤਸਕਰਾਂ ਸਣੇ ਫੜੀ 48 ਕਰੋੜ ਦੀ ਹੈਰੋਇਨ, PAK ਨਾਲ ਜੁੜੇ ਤਾਰ
ਪੁਲਿਸ ਨੇ ਡੀਸੀ ਦੀ ਗੱਡੀ ਨੂੰ ਰੋਕ ਰਹੇ ਕੌਂਸਲਰਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ। ਸੂਚਨਾ ਮਿਲਦੇ ਹੀ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਮੌਕੇ ‘ਤੇ ਪਹੁੰਚੇ। ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਵਿੱਚ ਡੀਸੀ ਅਤੇ ਫਿਰੋਜ਼ਪੁਰ ਕਮਿਸ਼ਨਰ ਨੂੰ ਬੰਧਕ ਬਣਾ ਲਿਆ।
ਵੀਡੀਓ ਲਈ ਕਲਿੱਕ ਕਰੋ -:










