ਭਾਰਤ ‘ਚ ਪੈਟਰੋਲ, ਡੀਜ਼ਲ ਤੇ ਗੈਸ ਮਹਿੰਗੇ ਹੋ ਸਕਦੇ ਹਨ ਕਿਉਂਕਿ ਅਮਰੀਕਾ ਨਾਲ ਵਧਦੇ ਤਣਾਅ ਵਿਚਾਲੇ ਈਰਾਨ ਨੇ ਮੁੜ ਤੋਂ ਹੋਰਮੁਜ਼ ਬੰਦ ਕੀਤਾ ਹੈ। ਈਰਾਨ ਵੱਲੋਂ ਅਗਲੀ ਸੂਚਨਾ ਤੱਕ ਹੋਰਮੁਜ਼ ਸਟ੍ਰੇਟ ਬੰਦ ਕੀਤਾ ਗਿਆ ਹੈ। IRGC ਨੇ ਜਹਾਜ਼ ‘ਤੇ ਫਾਇਰਿੰਗ ਕੀਤੀ ਹੈ।
ਦੂਜੇ ਪਾਸੇ ਅਮਰੀਕਾ ਨੇ ਇਸ ਘਟਨਾ ਦੇ ਬਾਅਦ ਈਰਾਨ ‘ਤੇ ਤੀਜੇ ਦੌਰ ਦੀ ਫੌਜੀ ਕਾਰਵਾਈ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਨਾਲ ਵਿਸ਼ਵ ਵਪਾਰ ਤੇ ਤੇਲ ਸਪਲਾਈ ਨੂੰ ਲੈ ਕੇ ਚਿੰਤਾ ਵਧ ਗਈ ਹੈ। ਈਰਾਨ ਦੀ ਸਰਕਾਰੀ ਮੀਡੀਆ ਮੁਤਾਬਕ IRGC ਨੇ ਇਕ ਅਜਿਹੇ ਜਹਾਜ਼ ਨੂੰ ਰੋਕਿਆ ਜੋ ਕਥਿਤ ਤੌਰ ‘ਤੇ ਬਿਨਾਂ ਇਜਾਜ਼ਤ ਤੈਅ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਚੇਤਾਵਨੀ ਦੇ ਤੌਰ ‘ਤੇ ਫਾਇਰਿੰਗ ਦੇ ਬਾਅਦ ਜਹਾਜ਼ ਨੂੰ ਰੋਕ ਦਿੱਤਾ ਗਿਆ। ਇਸ ਦੇ ਬਾਅਦ ਈਰਾਨ ਨੇ ਕਿਹਾ ਕਿ ਅਮਰੀਕੀ ਦਖਲਅੰਦਾਜ਼ੀ ਤੇ ਖੇਤਰ ਵਿਚ ਵਧਦੀ ਅਸੁਰੱਖਿਆ ਨੂੰ ਦੇਖਦੇ ਹੋਏ ਹੋਰਮੁਜ਼ ਨੂੰ ਅਗਲੇ ਹੁਕਮ ਤੱਕ ਬੰਦ ਰੱਖਿਆ ਜਾਵੇਗਾ ਤੇ ਕਿਸੇ ਵੀ ਜਹਾਜ਼ ਨੂੰ ਉਥੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਆਟੋ ਤੇ ਈ-ਰਿਕਸ਼ਾ ਚਾਲਕ ਅਣਮਿੱਥੇ ਸਮੇਂ ਲਈ ਹੜਤਾਲ ‘ਤੇ, ਘੱਟੋ-ਘੱਟ ਕਿਰਾਇਆ 20 ਰੁਪਏ ਵਧਾਉਣ ਦੀ ਮੰਗ
ਤਣਾਅ ਦੇ ਵਿਚ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਤੇ ਅਰਾਘਚੀ ਤੇ ਓਮਾਨ ਦੇ ਵਿਦੇਸ਼ ਮੰਤਰੀ ਸਈਅਰ ਬਦਰ ਅਲ-ਬੁਸੈਦੀ ਨੇ ਮਸਕਟ ਵਿਚ ਬੈਠਕ ਕੀਤੀ। ਦੋਵੇਂ ਨੇਤਾਵਾਂ ਨੇ ਦੋ-ਪੱਖੀ ਸਬੰਧਾਂ ਦੇ ਨਾਲ-ਨਾਲ ਖੇਤਰੀ ਹਾਲਾਤ ਤੇ ਹੋਰਮੁਜ਼ ਵਿਚ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ‘ਤੇ ਚਰਚਾ ਕੀਤੀ। ਬੈਠਕ ਵਿਚ ਸਮੁੰਦਰੀ ਸੁਰੱਖਿਆ ਬਣਾਏ ਰੱਖਣ ਤੇ ਖੇਤਰ ਵਿਚ ਤਣਾਅ ਘੱਟ ਕਰਨ ਦੇ ਉਪਾਵਾਂ ‘ਤੇ ਵੀ ਵਿਚਾਰ ਚਰਚਾ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:










