ਅਮਰੀਕਾ ਦੀ ਏਅਰਸਟ੍ਰਾਈਕ ਦੇ ਬਾਅਦ ਈਰਾਨ ਨੇ ਮਿਡਲ ਈਸਟ ਵਿਚ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਐਤਵਾਰ ਨੂੰ ਈਰਾਨ ਨੇ 6 ਦੇਸ਼ਾਂ ਜਾਰਡਨ, ਕੁਵੈਤ, ਬਹਿਰੀਨ, ਕਤਰ, UAE ਤੇ ਓਮਾਨ ਵਿਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਰਣਨੀਤਕ ਟਿਕਾਣਿਆਂ ‘ਤੇ ਮਿਜ਼ਾਈਲ ਤੇ ਡ੍ਰੋਨ ਹਮਲੇ ਕੀਤੇ।
ਇਸ ਤੋਂ ਪਹਿਲਾਂ ਅਮਰੀਕਾ ਨੇ ਈਰਾਨ ਦੇ ਲਗਭਗ 140 ਫੌਜੀ ਟਿਕਾਣਿਆਂ ‘ਤੇ ਬੰਬਾਰੀ ਕੀਤੀ ਸੀ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਇਹ ਬੰਬਾਰੀ ਹੋਰਮੁਜ਼ ਸਟ੍ਰੇਟ ਵਿਚ ਸਾਈਪ੍ਰਸ ਦੇ ਝੰਡੇ ਵਾਲੇ ਕੰਟੇਨਰ ਜਹਾਜ਼ ‘ਤੇ ਈਰਾਨ ਦੇ ਹਮਲੇ ਦੇ ਬਾਅਦ ਕੀਤੀ ਗਈ। ਜਹਾਜ਼ ਵਿਚ ਅੱਗ ਲੱਗ ਗਈ, ਇੰਜਣ ਨੁਕਸਾਨਿਆ ਗਿਆ ਤੇ ਚਾਲਕ ਦਾ ਇਕ ਮੈਂਬਰ ਲਾਪਤਾ ਹੋ ਗਿਆ।
ਇਸ ਦੇ ਬਾਅਦਈਰਾਨ ਦੇ ਪ੍ਰਿੰਸ ਹਸਨ ਏਅਰਬੇਸ, ਕੁਵੈਤ ਵਿਚ ਅਮਰੀਕੀ ਪੈਟ੍ਰੀਅਟ ਏਅਰ ਡਿਫੈਂਸ ਸਿਸਟਮ ਤੇ ਰਡਾਰ ਸਾਈਟ, ਬਹਿਰੀਨ ਵਿਚ ਅਮਰੀਕੀ ਫੌਜ ਸੰਚਾਰ ਕੇਂਦਰ ਜਦੋਂ ਕਿ ਕਤਰ ਤੇ UAE ਵਲੋਂ ਵੀ ਮਿਜ਼ਾਈਲ ਤੇ ਡ੍ਰੋਨ ਦਾਗੇ। ਇਸ ਤੋਂ ਇਲਾਵਾ ਈਰਾਨ ਨੇ ਅਗਲੇ ਹੁਕਮ ਤੱਕ ਹੋਰਮੁਜ਼ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ। ਨਾਲ ਹੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ ‘ਚ ਮਹਿੰਗੇ ਹੋ ਸਕਦੇ ਨੇ ਪੈਟਰੋਲ, ਡੀਜ਼ਲ ਤੇ ਗੈਸ, ਅਮਰੀਕਾ ਨਾਲ ਵਧਦੇ ਤਣਾਅ ਵਿਚਾਲੇ ਈਰਾਨ ਨੇ ਹੋਰਮੁਜ਼ ਕੀਤਾ ਬੰਦ
ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਅਮਰੀਕਾ ਖੁਦ MoU ਦਾ ਉਲੰਘਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਝੌਤਾ ਉਦੋਂ ਚੱਲੇਗਾ ਜਦੋਂ ਦੋਵੇਂ ਪੱਖ ਉਸ ਦਾ ਪਾਲਣ ਕਰਨ। ਟਰੰਪ ਨੇ ਕਿਹਾ ਕਿ ਜੇਕਰ ਈਰਾਨ ਨੇ ਉਨ੍ਹਾਂ ਦੇ ਕਤਲ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਹਜ਼ਾਰਾਂ ਮਿਜ਼ਾਈਲਾਂ ਨਾਲ ਜਵਾਬ ਦੇਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜਵਾਬੀ ਕਾਰਵਾਈ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:










