ਅਬੋਹਰ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਥੋਂ ਦੇ ਪਿੰਡ ਮੌਜਗੜ੍ਹ ‘ਚ ਪਾਣੀ ਦੇ ਟੈਂਕ ’ਚ ਡੁੱਬਣ ਕਾਰਨ 2 ਮਾਸੂਮਾਂ ਦੀ ਮੌਤ ਹੋ ਗਈ। ਮ੍ਰਿਤਕ ਚਚੇਰੇ ਭੈਣ-ਭਰਾ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਤੇ ਸਿਧਾਂਤ ਵਜੋਂ ਹੋਈ ਹੈ। ਸਿਧਾਂਤ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਸਨੀਕ ਮੁੰਨਾ ਲਾਲ ਦੇ ਪੁੱਤਰ ਦੀਪਕ ਅਤੇ ਰਣਜੀਤ ਪਿੰਡ ਵਿਚ ਕਿਸਾਨੀ ਦਾ ਕੰਮ ਕਰਦੇ ਹਨ। ਦੀਪਕ ਦਾ ਇਕ ਹੋਰ ਪੁੱਤਰ ਤੇ ਧੀ ਸੀ ਜਦੋਂ ਕਿ ਰਣਜੀਤ ਦੀਆਂ 4 ਧੀਆਂ ਸਨ। ਸਵੇਰੇ 11 ਵਜੇ ਦੀਪਕ ਦਾ ਪੁੱਤਰ ਤੇ ਉਸ ਦੀ ਚਚੇਰੀ ਭੈਣ ਖੇਡਦੇ ਹੋਏ ਭਟਕ ਗਏ ਤੇ ਜਦੋਂ ਉਹ ਦੁਪਹਿਰ ਤਕ ਘਰ ਨਹੀਂ ਪਰਤੇ ਤਾਂ ਭਾਲ ਸ਼ੁਰੂ ਕੀਤੀ ਗਈ। ਜਿਵੇਂ ਹੀ ਸ਼ਾਮ ਪਈ ਤਾਂ ਬੱਚਿਆਂ ਦਾ ਕੁਝ ਵੀ ਸੁਰਾਗ ਨਹੀਂ ਮਿਲਿਆ।
ਇਹ ਵੀ ਪੜ੍ਹੋ : ਕਪਿਲ ਸ਼ਰਮਾ ਦੇ ਕੈਫ਼ੇ ‘ਤੇ ਫਾਇ/ਰਿੰਗ ਕਰਨ ਦੇ ਮਾਮਲੇ ‘ਚ ਵੱਡਾ ਐਕਸ਼ਨ, ਕੈਨੇਡਾ ਤੋਂ ਡਿਪੋਰਟ ਹੋਵੇਗਾ ਜਸ਼ਨਦੀਪ ਸਿੰਘ
ਪੂਰਾ ਪਿੰਡ ਉਨ੍ਹਾਂ ਭਾਲ ਵਿਚ ਲਗਿਆ ਹੋਇਆ ਸੀ। ਸਵੇਰੇ 2 ਵਜੇ ਦੇਖਿਆ ਗਿਆ ਕਿ ਖੇਤਾਂ ਵਿਚ ਲਵਪ੍ਰੀਤ ਦੀ ਲਾਸ਼ ਪਿੰਡ ਤੋਂ ਕਾਫੀ ਦੂਰ ਜਾਖੜ ਦੀ ਫੈਕਟਰੀ ਨੇੜੇ ਸਥਿਤ ਇਕ ਪਾਣੀ ਦੀ ਟੈਂਕੀ ਤੋਂ ਬਰਾਮਦ ਹੋਈ। ਇਸ ਤੋਂ ਬਾਅਦ ਸਿਧਾਤ ਦੀ ਭਾਲ ਕੀਤੀ ਗਈ ਤਾਂ ਸਵੇਰੇ 5 ਵਜੇ ਉਸ ਦੀ ਲਾਸ਼ ਵੀ ਬਰਾਮਦ ਹੋ ਗਈ। ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਪੁਲਿਸ ਵੱਲੋਂ ਮ੍ਰਿਤਕ ਦੇਹਾਂ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:










