ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼੍ਰੀ ਬਰਾੜ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕਥਿਤ ਆਡਿਓ ਜਾਰੀ ਕਰਕੇ ਉਸ ਤੋਂ ਪੈਸੇ ਮੰਗੇ ਗਏ। ਆਡੀਓ ਵਿਚ ਕਿਹਾ ਗਿਆ ਹੈ ਕਿ ਬਰਾੜ ਉੱਪਰ ਦੀ ਟਿਕਟ ਕਟਵਾਉਣ ਦੀ ਤਿਆਰੀ ਕਰ’ਲਾ ਪਰ ਡੇਲੀ ਪੋਸਟ ਪੰਜਾਬੀ ਇਸ ਆਡਿਓ ਦੀ ਪੁਸ਼ਟੀ ਨਹੀਂ ਕਰਦਾ
ਦੱਸ ਦੇਈਏ ਕਿ ਸ਼੍ਰੀ ਬਰਾੜ ਕਾਫੀ ਸਮੇਂ ਤੋਂ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਬਣੇ ਹੋਏ ਹਨ। ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਸਨ। ਸ਼੍ਰੀ ਬਰਾੜ ਅੱਜਕਲ ਵਿਦੇਸ਼ ਵਿਚ ਰਹਿੰਦੇ ਹਨ ਤੇ ਪੰਜਾਬ ਵਿਚ ਘੱਟ ਹੀ ਆਉਂਦੇ ਹਨ।
ਇਹ ਵੀ ਪੜ੍ਹੋ : ਮਾਨਸਾ ‘ਚ ਗੁਰੂ ਘਰ ‘ਚ ਹੋਈ ਬੇ.ਅ.ਦ/ਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ‘ਤੇ ਲਿਖੀ ਗਈ ਗਲਤ ਸ਼ਬਦਾਵਲੀ
ਆਏ ਦਿਨ ਹੀ ਪੰਜਾਬੀ ਕਲਾਕਾਰਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ ਤੇ ਹੁਣ ਸ਼੍ਰੀ ਬਰਾੜ ਨੂੰ ਵੀ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਸ਼੍ਰੀ ਬਰਾੜ ਨੂੰ ਮਿਲੀ ਧਮਕੀ ‘ਤੇ ਆਖਿਰਕਾਰ ਕੀ ਕਾਰਵਾਈ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:











