ਤਰਸੇਮ ਜੱਸੜ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਫਿਲਮ ‘ਦਸਤਾਰ’ ਸਿਨੇਮਾ ਘਰਾਂ ਵਿਚ ਰਿਲੀਜ਼ ਨਹੀਂ ਹੋਵੇਗੀ ਕਿਉਂਕਿ ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਹੀਂ ਮਿਲਿਆ ਹੈ।
ਹਾਲਾਂਕਿ 17 ਜੁਲਾਈ ਨੂੰ ਫਿਲਮ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣੀ ਸੀ ਪਰ ਹੁਣ ਕੱਲ੍ਹ ਇਸ ਨੂੰ ਕੱਲ੍ਹ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ ਭਾਰਤ ਵਿਚ ਫਿਲਮ ਰਿਲੀਜ਼ ਨਹੀਂ ਹੋਵੇਗੀ। ਦਿਲਜੀਤ ਦੀ ਫਿਲਮ ‘ਸਤਲੁਜ’ ਵਾਂਗ ਦਸਤਾਰ ਫਿਲਮ ਵੀ ਸੈਂਸਰ ਬੋਰਡ ਦੇ ਘੇਰੇ ਵਿਚ ਆ ਗਈ ਹੈ ਤੇ ਇਸ ਫਿਲਮ ਦੀ ਰਿਲੀਜ਼ ਤਰੀਕ 17 ਜੁਲਾਈ ਤੈਅ ਕੀਤੀ ਗੀ ਸੀ ਪਰ ਇਸ ਤੋਂ ਪਹਿਲਾਂ ਹੀ ਖਬਰ ਸਾਹਮਣੇ ਆਈ ਹੈ ਕਿ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਕਲੀਅਰੈਂਸ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ। ਫਿਲਮ ਦਾ ਰਿਵਿਊ ਅਜੇ ਵੀ ਪੈਂਡਿੰਗ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਅੱਜ ਦਿੱਲੀ ‘ਚ ਸੋਨੀਆ ਗਾਂਧੀ ਦੀ ਅਗਵਾਈ ‘ਚ ਹੋਵੇਗੀ ਅਹਿਮ ਬੈਠਕ, ਪੰਜਾਬ ਦੇ 7 ਸਾਂਸਦ ਵੀ ਹੋ ਸਕਦੇ ਹਨ ਸ਼ਾਮਿਲ
ਫਿਲਮ ਵਿਚ ਤਰਸੇਮ ਜੱਸੜ ਮੇਨ ਰੋਲ ਵਿਚ ਨਜ਼ਰ ਆਉਣਗੇ। ਯੋਗਰਾਜ ਸਿੰਘ ਵੀ ਇਸ ਫਿਲਮ ਵਿਚ ਰੋਲ ਨਿਭਾ ਰਹੇ ਹਨ। ਫਿਲਮ ਵਿਚ ਕੁੱਲ 5 ਗੀਤ ਹਨ ਜਿਨ੍ਹਾਂ ਵਿਚੋਂ 3 ਫਿਲਮ ਦੇ ਅੰਦਰ ਚੱਲਣਗੇ ਤੇ 2 ਪ੍ਰਮੋਸ਼ਨਲ ਗੀਤ ਹਨ। ਦਰਸ਼ਕਾਂ ਵਿਚ ਫਿਲਮ ਨੂੰ ਲੈ ਕੇ ਕ੍ਰੇਜ਼ ਬਣਿਆ ਹੋਇਆ ਸੀ ਪਰ ਇਸ ਘਟਨਾਕ੍ਰਮ ਨੇ ਫਿਲਮ ਇੰਡਸਟਰੀ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:










