ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਦੁੱਗਰੀ ਦੇ ਵਸਨੀਕ ਆਰੀਅਨ ਗੁਪਤਾ ਨੇ ਦੇਸ਼ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ਵਿੱਚੋਂ ਇੱਕ, NEET-UG 2026 ਵਿੱਚ 720 ਵਿੱਚੋਂ 715 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ 1 (AIR 1) ਪ੍ਰਾਪਤ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਆਰੀਅਨ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਆਰੀਅਨ ਗੁਪਤਾ ਨੂੰ ਮੁਬਾਰਕਾਂ ਦਿੱਤੀਆਂ।
CM ਮਾਨ ਨੇ ਟਵੀਟ ਕੀਤਾ ਕਿ ਨੀਟ (NEET-UG) ਪ੍ਰੀਖਿਆ ਵਿੱਚ ‘ਆਲ ਇੰਡੀਆ ਰੈਂਕ 1’ ਹਾਸਲ ਕਰਨ ‘ਤੇ ਲੁਧਿਆਣਾ ਦੇ 17 ਸਾਲਾ ਆਰੀਅਨ ਗੁਪਤਾ ਨੂੰ ਬਹੁਤ-ਬਹੁਤ ਮੁਬਾਰਕਾਂ। ਪ੍ਰੀਖਿਆ ਰੱਦ ਹੋਣ ਦੀ ਨਿਰਾਸ਼ਾ ਨੂੰ ਆਪਣੀ ਤਾਕਤ ਬਣਾ ਕੇ ਆਰੀਅਨ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਅੱਗੇ ਕੋਈ ਵੀ ਮੰਜ਼ਿਲ ਦੂਰ ਨਹੀਂ। ਆਰੀਅਨ ਦੀ ਇਹ ਸ਼ਾਨਦਾਰ ਪ੍ਰਾਪਤੀ ਅਤੇ ਹੌਂਸਲਾ ਹਰ ਨੌਜਵਾਨ ਲਈ ਇੱਕ ਵੱਡੀ ਪ੍ਰੇਰਨਾ ਹੈ। ਉਨ੍ਹਾਂ ਨੇ ਆਰੀਅਨ ਨੂੰ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਅਰਵਿੰਦ ਕੇਜਰੀਵਾਲ ਨੇ ਆਰੀਅਨ ਨੂੰ ਵਧਾਈ ਦਿੰਦਿਆਂ ਕਿਹਾ- “ਤੁਸੀਂ ਪੰਜਾਬ ਦਾ ਮਾਣ ਵਧਾਇਆ ਹੈ। ਤੁਸੀਂ ਪੂਰੇ ਭਾਰਤ ਦੇ ਲੱਖਾਂ ਵਿਦਿਆਰਥੀਆਂ ਲਈ ਇੱਕ ਸੱਚੀ ਪ੍ਰੇਰਣਾ ਹੋ। ਚੰਗਾ ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ। ਆਪਣੇ ਮਾਪਿਆਂ, ਅਧਿਆਪਕਾਂ ਤੇ ਦੇਸ਼ ਨੂੰ ਮਾਣ ਵਧਾਉਂਦੇ ਰਹੋ।”
ਇਹ ਵੀ ਪੜ੍ਹੋ : ਅਮਰੀਕਾ ਵੱਲੋਂ ਈਰਾਨ ‘ਤੇ ਏਅਰ ਸਟ੍ਰਾਇਕ, ਚਾਬਹਾਰ ਪੋਰਟ ‘ਤੇ ਵੀ ਹੋਇਆ ਹ.ਮ/ਲਾ, ਨੁਕਸਾਨਿਆ ਗਿਆ ਕੰਟਰੋਲ ਟਾਵਰ
ਆਰੀਅਨ ਗੁਪਤਾ ਦੀ ਇਸ ਪ੍ਰਾਪਤੀ ਤੋਂ ਬਾਅਦ ਉਸਦਾ ਪਰਿਵਾਰ ਅਤੇ ਅਧਿਆਪਕ ਆਰੀਅਨ ਦੀ ਇਤਿਹਾਸਕ ਸਫਲਤਾ ਤੋਂ ਬਹੁਤ ਖੁਸ਼ ਹਨ। ਆਰੀਅਨ ਦੇ ਪਿਤਾ, ਡਾ. ਸਚਿਨ ਗੁਪਤਾ, ਇੱਕ ਅਨੱਸਥੀਸੀਓਲੋਜਿਸਟ ਹਨ ਅਤੇ ਉਸਦੀ ਮਾਂ, ਡਾ. ਰੀਨੂ ਗੁਪਤਾ, ਇੱਕ ਗਾਇਨੀਕੋਲੋਜਿਸਟ ਹਨ। ਆਰੀਅਨ ਆਪਣੀ ਸਫਲਤਾ ਦਾ ਸਿਹਰਾ ਆਪਣੀ ਸਵਰਗੀ ਦਾਦੀ ਦੀ ਪ੍ਰੇਰਨਾ ਅਤੇ ਆਪਣੇ ਵੱਡੇ ਭਰਾ ਦੀ ਸ਼ਾਨਦਾਰ ਅਗਵਾਈ ਨੂੰ ਦਿੰਦਾ ਹੈ।
ਆਰੀਅਨ ਨੇ ਕਿਹਾ- “ਜਦੋਂ ਮੈਂ ਤੀਜੀ ਜਮਾਤ ਵਿੱਚ ਸੀ, ਮੈਂ ਆਪਣੀ ਦਾਦੀ ਨੂੰ ਕੈਂਸਰ ਕਾਰਨ ਦਮ ਤੋੜਦੇ ਹੋਏ ਦੇਖਿਆ। ਮੇਰੇ ਦਾਦਕੇ ਨਾਨਕੇ ਪਰਿਵਾਰ ਵਿੱਚ ਲਗਭਗ ਹਰ ਕੋਈ, ਡਾਕਟਰ ਹੈ, ਅਤੇ ਮੇਰੇ ਮਾਤਾ-ਪਿਤਾ ਵੀ ਡਾਕਟਰ ਹਨ, ਫਿਰ ਵੀ ਅਸੀਂ ਇਕੱਠੇ ਹੋ ਕੇ ਵੀ ਉਨ੍ਹਾਂ ਨੂੰ ਨਹੀਂ ਬਚਾ ਸਕੇ। ਮੈਂ ਆਪਣੀ ਦਾਦੀ ਨਾਲ ਬਹੁਤ ਜੁੜਿਆ ਹੋਇਆ ਸੀ, ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਮਈ ਟੁੱਟ ਗਿਆ ਸੀ। ਉਦੋਂ ਹੀ ਮੈਂ ਵੱਡਾ ਹੋ ਕੇ ਕੈਂਸਰ ਮਾਹਰ (ਓਨਕੋਲੋਜਿਸਟ) ਬਣਨ ਦਾ ਫੈਸਲਾ ਕੀਤਾ। ਅੱਜ, NEET-UG (re-NEET 2026) ਦੇ ਨਤੀਜਿਆਂ ਦੇ ਨਾਲ, ਉਹ ਸੁਪਨਾ ਸਾਕਾਰ ਹੋਣ ਵਾਲਾ ਹੈ।”
ਵੀਡੀਓ ਲਈ ਕਲਿੱਕ ਕਰੋ -:










