ਮੈਕਸੀਕੋ ਦੇ ਦੱਖਣੀ ਰਾਜ ਚਿਆਪਾਸ ਦੇ ਤੱਟ ‘ਤੇ ਸ਼ੁੱਕਰਵਾਰ ਨੂੰ 7.4 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ। ਇਸ ਤੋਂ ਬਾਅਦ ਲਗਭਗ 10 ਲੱਖ ਲੋਕਾਂ ਲਈ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ।
USGS ਦੇ ਮੁਤਾਬਕ ਭੂਚਾਲ ਦਾ ਕੇਂਦਰ ਮੈਕਸੀਕਨ ਸ਼ਹਿਰ ਪੋਰਟੋ ਮਾਡੇਰੋ ਦੇ ਨੇੜੇ ਸੀ। ਇਹ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ, ਜਿਸ ਨਾਲ ਆਲੇ-ਦੁਆਲੇ ਦੇ ਖੇਤਰਾਂ ਵਿੱਚ ਤੇਜ਼ ਭੂਚਾਲ ਆਉਣ ਦਾ ਖ਼ਤਰਾ ਵਧ ਗਿਆ।
US ਸੁਨਾਮੀ ਵਾਰਨਿੰਗ ਸਿਸਟਮ ਨੇ ਖੇਤਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। 7.4 ਤੀਬਰਤਾ ਦੇ ਭੂਚਾਲਾਂ ਨੂੰ “ਮੇਜਰ” ਕੈਟਾਗਰੀ ਵਿਚ ਰੱਖਿਆ ਜਾਂਦਾ ਹੈ, ਜੋ ਵੱਡੇ ਪੱਧਰ ‘ਤੇ ਤਬਾਹੀ ਮਚਾ ਸਕਦੇ ਹਨ।
ਇਹ ਵੀ ਪੜ੍ਹੋ : ਜੰਤਰ-ਮੰਤਰ ਤੋਂ ਸੋਨਮ ਵਾਂਗਚੁਕ ਨੂੰ ਹਸਪਤਾਲ ਲੈ ਗਈ ਦਿੱਲੀ ਪੁਲਿਸ, 21 ਦਿਨਾਂ ਤੋਂ ਸਨ ਭੁੱਖ ਹੜਤਾਲ ‘ਤੇ
ਇਹ ਭੂਚਾਲ ਮੈਕਸੀਕੋ ਦੇ ਗੁਆਂਢੀ ਦੇਸ਼ਾਂ, ਗੁਆਟੇਮਾਲਾ ਅਤੇ ਅਲ ਸੈਲਵਾਡੋਰ ਵਿੱਚ ਵੀ ਮਹਿਸੂਸ ਕੀਤਾ ਗਿਆ, ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਜਾਂ ਵੱਡੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਭੂਚਾਲ ਦੇ ਕੇਂਦਰ ਤੋਂ ਲਗਭਗ 300 ਕਿਲੋਮੀਟਰ ਦੇ ਘੇਰੇ ਵਿੱਚ ਖਤਰਨਾਕ ਸੁਨਾਮੀ ਲਹਿਰਾਂ ਆ ਸਕਦੀਆਂ ਹਨ।
ਤਿੰਨ ਮੁੱਖ ਖੇਤਰਾਂ ਚਿਆਪਸ ਦਾ ਦੱਖਣੀ ਪ੍ਰਸ਼ਾਂਤ ਤੱਟ, ਓਆਕਸਾਕਾ ਦੇ ਤੱਟਵਰਤੀ ਖੇਤਰ ਤੇ ਗੁਆਟੇਮਾਲਾ ਦੀ ਸਰਹੱਦ ਨਾਲ ਲੱਗਦੇ ਪ੍ਰਸ਼ਾਂਤ ਤੱਟਵਰਤੀ ਖੇਤਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਬੀਚਾਂ ਅਤੇ ਨੀਵੇਂ ਤੱਟਵਰਤੀ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਮੈਕਸੀਕੋ-ਗੁਆਟੇਮਾਲਾ ਸਰਹੱਦ ‘ਤੇ ਸਥਿਤ ਸੁਚੀਏਟ ਵਿੱਚ ਸਮੁੰਦਰ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:










