ਪੌੜੀਆਂ ਚੜ੍ਹਦੇ ਵੇਲੇ ਜ਼ਿਆਦਾਤਰ ਲੋਕਾਂ ਦਾ ਸਾਹ ਫੁੱਲਣ ਲੱਗਦਾ ਹੈ ਪਰ ਇਸ ਕਦੇ ਵੀ ਸਾਧਾਰਨ ਸਮਝ ਕੇ ਇੰਝ ਨਹੀਂ ਛੱਡ ਦੇਣਾ ਚਾਹੀਦਾ। ਉਮਰ ਵਧਣ, ਭਾਰ ਵਧਣ, ਸੈਰ ਦੀ ਕਮੀ ਜਾਂ ਸਰੀਰਕ ਫਿਟਨੈਸ ਦੀ ਕਮੀ ਦੇ ਕਾਰਨ ਕੁਝ ਹੱਦ ਤੱਕ ਸਾਹ ਫੁੱਲਣਾ ਆਮ ਮੰਨਿਆ ਜਾਂਦਾ ਹੈ।
ਹਾਲਾਂਕਿ ਜੇ ਅਚਾਨਕ ਉਹ ਕੰਮ ਕਰਦਿਆਂ ਤੁਹਾਡਾ ਸਾਹ ਫੁੱਲਣ ਲੱਗੇ ਜੋ ਪਹਿਲਾਂ ਅਸਾਨੀ ਨਾਲ ਹੋ ਜਾਂਦੇ ਸੀ ਜਾਂ ਥੋੜ੍ਹੀ ਮਿਹਨਤ ਕਰਨ ‘ਤੇ ਵੀ ਸਾਹ ਫੁੱਲਣ ਲੱਗੇ ਜਾਂ ਜੇਕਰ ਇਹ ਸਮੱਸਿਆ ਹੌਲੀ-ਹੌਲੀ ਵਧਦੀ ਜਾਵੇ ਤਾਂ ਇਸ ਨੂੰ ਕੇਵਲ ਥਕਾਵਟ ਜਾਂ ਉਮਰ ਦਾ ਨਤੀਜਾ ਮੰਨ ਕੇ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ।
ਆਮ ਤੌਰ ‘ਤੇ ਦਿਲ ਨਾਲ ਜੁੜੀ ਬੀਮਾਰੀ ਹੋਣ ‘ਤੇ ਸਾਹ ਫੁੱਲਣ ਲੱਗਦਾ ਹੈ। ਜਦੋਂ ਦਿਲ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਸਰੀਰ ਤੱਕ ਆਕਸੀਜਨ ਪਹੁੰਚਾਉਣ ਵਿਚ ਦਿੱਕਤ ਆਉਂਦੀ ਹੈ। ਅਜਿਹੇ ਵਿਚ ਥੋੜ੍ਹੀ ਮਿਹਨਤ ਕਰਨ ‘ਤੇ ਵੀ ਸਾਹ ਤੇਜ਼ ਚੱਲਣ ਲੱਗਦੀ ਹੈ ਮਤਲਬ ਫੁੱਲਣ ਲੱਗਦੀ ਹੈ। ਸਾਹ ਫੁੱਲਣ ਦੇ ਕਾਰਨਾਂ ਵਿਚ ਅਸਥਮਾ ਦੀ ਬੀਮਾਰੀ ਵੀ ਸ਼ਾਮਲ ਹੈ ਤੇ ਖੂਨ ਦੀ ਕਮੀ ਯਾਨੀ ਅਨੀਮੀਆ ਵੀ ਇਸ ਦੀ ਵਜ੍ਹਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਵਧਿਆ ਹੋਇਆ ਕੋਲੈਸਟ੍ਰੋਲ, ਮੋਟਾਪਾ ਜਾਂ ਸਿਗਰਟ ਪੀਣ ਵਾਲੇ ਲੋਕਾਂ ਨੂੰ ਇਸ ਲੱਛਣ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਇਸ ਤੋਂ ਬਚਣ ਲਈ ਤੁਹਾਨੂੰ ਰੋਜ਼ਾਨਾ ਹਲਕੀ ਕਸਰਤ ਕਰਨੀ ਚਾਹੀਦੀ ਹੈ। ਹੈਲਦੀ ਫੂਡ ਖਾਣਾ ਚਾਹੀਦਾ ਹੈ, ਇਸ ਦੇ ਨਾਲ ਹੀ ਤੁਹਾਨੂੰ ਆਪਣੇ ਭਾਰ ਨੂੰ ਸਹੀ ਰੱਖਣਾ ਹੋਵੇਗਾ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਦਿਲ ਜਾਂ ਫੇਫੜਿਆਂ ਦੀ ਕੋਈ ਬੀਮਾਰੀ ਹੈ ਤਾਂ ਡਾਕਟਰ ਦੀ ਸਲਾਹ ਦੇ ਅਨੁਸਾਰ ਇਲਾਜ ਕਰਾਓ। ਸਾਹ ਫੁੱਲਣਾ ਹਰ ਵਾਰ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਨਹੀਂ ਹੁੰਦਾ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਪਰ ਜੇਕਰ ਇਹ ਵਾਰ-ਵਾਰ ਹੋ ਰਿਹਾ ਹੈ ਤਾਂ ਇਸ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਤਸਕਰੀ ਨੈਟਵਰਕ ਦਾ ਪਰਦਾਫਾਸ਼, ਕਰੋੜਾਂ ਦੀ ਹੈਰੋਇਨ ਸਣੇ 4 ਗ੍ਰਿਫ਼ਤਾਰ
ਜੇਕਰ ਇਹ ਪ੍ਰੇਸ਼ਾਨੀ ਵਾਰ-ਵਾਰ ਹੋ ਰਹੀ ਹੈ, ਥੋੜ੍ਹੀ ਜਿਹੀ ਮਿਹਨਤ ਵਿਚ ਹੀ ਸਾਹ ਫੁੱਲਣ ਲੱਗਾ, ਛਾਤੀ ਵਿਚ ਦਰਦ ਹੋਵੇ, ਚੱਕ ਆਉਣ ਜਾਂ ਆਰਾਮ ਕਰਨ ਦੇ ਬਾਅਦ ਵੀ ਸਾਹ ਸਾਧਾਰਨ ਨਾ ਹੋਣ ਤਾਂ ਡਾਕਟਰ ਨੂੰ ਮਿਲ ਕੇ ਆਪਣੀ ਸਮੱਸਿਆ ਜ਼ਰੂਰ ਦੱਸੋ।
ਵੀਡੀਓ ਲਈ ਕਲਿੱਕ ਕਰੋ -:










