ਨਿਹੰਗ ਜਸਦੀਪ ਸਿੰਘ ਦੀ ਵਾਇਰਲ ਵੀਡੀਓ ਦੇ ਵਿਵਾਦ ਮਗਰੋਂ ਉਨ੍ਹਾਂ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਹੈ। ਬੁੱਢਾ ਦਲ ਨੇ ਨਿਹੰਗ ਜਸਦੀਪ ਸਿੰਘ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕੀਤੀ। ਇਸ ਤਹਿਤ ਜਸਦੀਪ ਸਿੰਘ ਨੂੰ ਸੰਗਲ ਨਾਲ ਬੰਨ੍ਹਿਆ ਗਿਆ ਤੇ ਸਜ਼ਾ ਵਜੋਂ ਡੰਡਿਆਂ ਨਾਲ ਮਾਰ ਵੀ ਲਗਾਈ ਗਈ। ਇਸ ਪੂਰੀ ਕਾਰਵਾਈ ਦੀ ਵੀਡੀਓ ਤੇ ਫੋਟੋਆਂ ਬੁੱਢਾ ਦਲ ਦੇ ਦੁਆਬਾ ਜ਼ੋਨ ਦੇ ਜਥੇਦਾਰ ਮਾਨ ਸਿੰਘ ਨੇ ਆਪਣੇ ਆਫੀਸ਼ੀਅਲੀ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।
ਵੀਡੀਓ ਵਿਚ ਜਥੇਦਾਰ ਮਾਨ ਸਿੰਘ ਕਹਿੰਦੇ ਹਨ ਕਿ ਵੀਡੀਓ ਸਾਹਮਣੇ ਆਉਣ ਦੇ ਬਾਅਦ ਜਸਦੀਪ ਸਿੰਘ ਨੂੰ ਪਹਿਲਾਂ ਵੀ ਸਜ਼ਾ ਸੁਣਾਈ ਗਈ ਸੀ ਪਰ ਉਹ ਵਿਚ ਹੀ ਉਥੋਂ ਭੱਜ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਸਦੀਪ ਸਿੰਘ ਨੂੰ ਹੁਣ ਤੱਕ ਬੁੱਢਾ ਦਲ ਵੱਲੋਂ ਕਿਸੇ ਤਰ੍ਹਾਂ ਦੀ ਮਾਫੀ ਨਹੀਂ ਦਿੱਤੀ ਗਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਜਸਦੀਪ ਸਿੰਘ ਨੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਬੁੱਢਾ ਦਲ ਵੱਲੋਂ ਮਾਫੀ ਮਿਲ ਚੁੱਕੀ ਹੈ। ਬੁੱਢਾ ਦਲ ਮੁਤਾਬਕ ਇਸ ਧਾਰਮਿਕ ਸਜ਼ਾ ਦੇ ਬਾਅਦ ਨਿਹੰਗ ਜਸਦੀਪ ਸਿੰਘ ਉਦੋਂ ਤੱਕ ਨਿਹੰਗਾਂ ਦਾ ਬਾਣਾ ਧਾਰਨ ਨਹੀਂ ਕਰ ਸਕਣਗੇ ਜਦੋਂ ਤੱਕ ਵੱਡੇ ਬਾਬਿਆਂ ਵੱਲੋਂ ਅੱਗੇ ਦਾ ਹੁਕਮ ਜਾਰੀ ਨਹੀਂ ਕੀਤਾ ਜਾਂਦਾ। ਦੂਜੇ ਪਾਸੇ ਸਜ਼ਾ ਦੌਰਾਨ ਜਸਦੀਪ ਸਿੰਘ ਨੇ ਵੀ ਆਪਣੀ ਗਲਤੀ ਕਬੂਲ ਕਰਦੇ ਹੋਏ ਕਿਹਾ ਕਿ ਹੁਣ ਉਹ ਆਪਣੀ ਸਜ਼ਾ ਵਿਚ ਛੱਡ ਕੇ ਨਹੀਂ ਜਾਣਗੇ।
ਜਸਦੀਪ ਨੇ ਕਿਹਾ ਕਿ ਜੇਕਰ ਮੈਂ ਹੁਣ ਉਥੋਂ ਭੱਜਦਾ ਹਾਂ ਜਾਂ ਕਿਸੇ ਕਾਰਨ ਤੋਂ ਪੰਥ ਦੇ ਹੁਕਮਾਂ ਦਾ ਪਾਲਣ ਨਹੀਂ ਕਰਦਾ ਹਾਂ ਮੇਰੇ ਨਾਲ ਜੋ ਵੀ ਹੋਵੇਗਾ, ਉਸ ਲਈ ਪੰਥ ਜ਼ਿੰਮੇਵਾਰ ਨਹੀਂ ਹੋਵੇਗਾ। ਮੈਂ ਹੁਣ ਵੱਡੇ ਬਾਬਾ ਦੇ ਹੁਕਮ ਮੁਤਾਬਕ ਹੀ ਚੱਲਾਂਗਾ ਤੇ ਜਿਵੇਂ ਉਹ ਕਹਿਣਗੇ, ਉਂਝ ਹੀ ਕਰਾਂਗਾ।
ਵੀਡੀਓ ਲਈ ਕਲਿੱਕ ਕਰੋ -:










