ਕਲੌਂਜੀ ਦੇ ਬੀਜਾਂ ਦੀ ਵਰਤੋਂ ਤੜਕੇ ਤੋਂ ਲੈ ਕੇ ਅਚਾਰ ਵਿਚ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਖੁਸ਼ਬੂ ਖਾਣੇ ਦੇ ਸੁਆਦ ਨੂੰ ਤੇਜ਼ੀ ਨਾਲ ਵਧਾਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟਾ ਜਿਹਾ ਮਸਾਲਾ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ? ਗੈਸਟ੍ਰੋਐਂਟਰੌਲੋਜਿਸਟ ਡਾ. ਸ਼ੁਭਮ ਵਾਤਸਯ ਨੇ ਆਪਣੇ ਯੂਟਿਊਬ ਪੇਜ ‘ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਲੌਂਜੀ ਦੇ ਬੀਜਾਂ ਵਿੱਚ ਥਾਇਮੋਕਵਿਨੋਨ ਨਾਂ ਦਾ ਪਾਵਰਫੁਲ ਬਾਇਓਐਕਟਿਵ ਕੰਪਾਊਂਡ ਹੁੰਦਾ ਹੈ, ਜੋਕਿ ਇਸ ਦੇ ਐਂਟੀਆਕਸੀਡੈਂਟ, ਐਂਟੀ-ਇਨਫਲੇਮੇਟਰੀ ਅਤੇ ਇਮਿਊਨੋਮੋਡਿਊਲੇਟਰੀ ਗੁਣਾਂ ਲਈ ਜਾਣਿਆ ਜਾਂਦਾ ਹੈ। ਇਸ ਲਈ, ਜੇਕਰ ਸਹੀ ਢੰਗ ਨਾਲ ਸੇਵਨ ਕੀਤਾ ਜਾਵੇ, ਤਾਂ ਕਲੌਂਜੀ ਦੇ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ। ਆਓ ਜਾਣੀਏ ਇਸ ਦੇ ਫਾਇਦਿਆਂ ਅਤੇ ਉਹਨਾਂ ਦੀ ਵਰਤੋਂ ਕਿਵੇਂ ਕਰੀਏ-
ਕਲੌਂਜੀ ਖਾਣ ਦੇ ਫਾਇਦੇ
ਸੋਜ ਕੰਟਰੋਲ ਹੁੰਦੀ ਹੈ : ਸਰੀਰ ਵਿੱਚ ਸੋਜ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਅਜਿਹੀ ਸਥਿਤੀ ਵਿੱਚ ਕਲੌਂਜੀ ਦੇ ਬੀਜਾਂ ਦੇ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਸਰੀਰ ਵਿੱਚ ਆਕਸੀਡੇਟਿਵ ਤਣਾਅ, ਸੋਜ ਅਤੇ ਇਨਸੁਲਿਨ ਪ੍ਰਤੀਰੋਧ ਨੂੰ ਘਟਾਉਂਦੇ ਹਨ, ਜਿਸ ਨਾਲ ਪਾਚਨ ਅਤੇ ਪਾਚਕ ਕਾਰਜ ਵਿੱਚ ਸੁਧਾਰ ਹੁੰਦਾ ਹੈ।

ਬਲੱਡ ਸ਼ੂਗਰ ਅਤੇ ਬੈਡ ਕੋਲੈਸਟ੍ਰੋਲ ਹੁੰਦਾ ਏ ਕੰਟਰੋਲ : ਡਾ. ਸ਼ੁਭਮ ਵਾਤਸਯ ਮੁਤਾਬਕ ਕਲੌਂਜੀ ਦੇ ਬੀਜਾਂ ਨਾਲ ਫਾਸਟਿੰਗ ਬਲੱਡ ਸ਼ੂਗਰ HbA1c, ਬੈਡ ਕੋਲੈਸਟ੍ਰਾਲ, ਟ੍ਰਾਇਗਲਿਸਰਾਇਡ ਅਤੇ ਲਿਵਰ ਐਨਜ਼ਾਈਮ ਵਿਚ ਇੰਪਰੂਵਮੈਂਟ ਹੁੰਦਾ ਹੈ। ਖਾਸਕਰ ਇਹ ਡਾਇਬਟੀਜ਼, ਫੈਟੀ ਲੀਵਰ ਅਤੇ ਬੈਡ ਕੋਲੈਸਟ੍ਰਾਲ ਵਿਚ ਬਹੁਤ ਫਾਇਦੇਮੰਦ ਹੈ। ਤਾਂ ਜੇ ਤੁਹਾਡਾ ਬਲੱਡ ਸ਼ੂਗਰ ਵਧਿਆ ਹੈ ਜਾਂ ਬੈਡ ਕੋਲੈਸਟ੍ਰਾਲ ਹੈ ਤਾਂ ਇਸ ਮਸਾਲੇ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਭਾਰ ਘਟਾਉਣਾ: ਜੇਕਰ ਤੁਹਾਡਾ ਭਾਰ ਜ਼ਿਆਦਾ ਹੈ, ਤਾਂ ਤੁਸੀਂ ਇਸਨੂੰ ਕੰਟਰੋਲ ਕਰਨ ਲਈ ਕਲੌਂਜੀ ਦੇ ਬੀਜਾਂ ਦਾ ਸੇਵਨ ਕਰ ਸਕਦੇ ਹੋ। ਇਸ ਦੇ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਮੈਟਾਬੋਲਿਜ਼ਮ ਨੂੰ ਤੇਜ਼ ਕਰਦੇ ਹਨ, ਜੋ ਵਾਧੂ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।
ਗਟ ਹੈਲਥ ਹੁੰਦੀ ਏ ਬਿਹਤਰ : ਡਾ. ਸ਼ੁਭਮ ਵਾਤਸਯ ਮੁਤਾਬਕ ਕਲੌਂਜੀ ਗਟ ਹੈਲਥ ਨੂੰ ਵੀ ਬਿਹਤਰ ਕਰਦੀ ਹੈ। ਇਸ ਵਿਚ ਮੌਜੂਦ ਥਾਇਮੋਕਵਿਨੋਨ ਅਤੇ ਕਾਰਮਿਨੇਟਿਵ ਗੈਸ, ਬਲੋਟਿੰਗ, ਅਪਚ ਵਰਗੀਆਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿਚ ਬਹੁਤ ਅਸਰਦਾਰ ਹੈ।
ਇਹ ਵੀ ਪੜ੍ਹੋ : ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ‘ਤੇ ਲੱਗੇਗਾ ਟੈਕਸ! ਰੋਪੜ ਜ਼ਿਲ੍ਹਾ ਪ੍ਰੀਸ਼ਦ ‘ਚ ਪ੍ਰਸਤਾਵ ਪਾਸ
ਕਲੌਂਜੀ ਦੇ ਬੀਜਾਂ ਦੀ ਵਰਤੋਂ ਕਿਵੇਂ ਕਰੀਏ?
ਕਲੌਂਜੀ ਦੇ ਬੀਜਾਂ ਦੀ ਵਰਤੋਂ ਕਰਨ ਲਈ ਪਹਿਲਾਂ ਉਨ੍ਹਾਂ ਨੂੰ ਭੁੰਨੋ। ਭੁੰਨਣ ਨਾਲ ਇਸ ਦੇ ਤੇਲ ਐਕਟਿਵ ਹੁੰਦੇ ਹਨ, ਇਸ ਦੀ ਖੁਸ਼ਬੂ ਅਤੇ ਗੁਣ ਦੋਵੇਂ ਵੱਧ ਜਾਂਦੇ ਹਨ। ਇਸ ਦਾ ਇਸਤੇਮਾਲ ਤੁਸੀਂ ਸੀਮਤ ਮਾਤਰਾ ਵਿਚ ਕਰੋ। ਅੱਧਾ ਚੱਮਚ ਕਲੌਂਜੀ ਸਲਾਦ, ਦਾਲ ਜਾਂ ਸਬਜ਼ੀ ਵਿਚ ਪਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -:










