ਐਂਡੀ ਬਰਨਹੈਮ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ। ਉਹ ਪਿਛਲੇ 10 ਸਾਲ ਵਿਚ ਬ੍ਰਿਟੇਨ ਦੇ 7ਵੇਂ ਪ੍ਰਧਾਨ ਮੰਤਰੀ ਬਣੇ ਹਨ। ਉਨ੍ਹਾਂ ਨੇ ਦੇਸ਼ ਦੀ ਸਿਆਸੀ ਤੇ ਪ੍ਰਸ਼ਾਸਨਿਕ ਵਿਵਸਥਾ ਵਿਚ ਵੱਡੇ ਬਦਲਾਅ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਸਰਕਾਰ ਲੋਕਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਜਿਵੇਂ ਮਹਿੰਗਾਈ, ਖਰਾਬ ਜਨਤਕ ਸੇਵਾਵਾਂ ‘ਤੇ ਸਭ ਤੋਂ ਵਧ ਧਿਆਨ ਦੇਵੇਗੀ।
ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ 10 ਡਾਊਨਿੰਗ ਸਟਰੀਟ ਦੇ ਬਾਹਰ ਵਿਦਾਈ ਭਾਸ਼ਣ ਦੇ ਬਾਅਦ ਕਿੰਗ ਚਾਰਲਸ ਨੂੰ ਆਪਣਾ ਅਸਤੀਫਾ ਸੌਂਪਿਆ। ਇਸ ਦੇ ਬਾਅਦ ਗ੍ਰੇਟਰ ਮੈਨਚੇਸਟਰ ਦੇ ਸਾਬਕਾ ਮੇਅਰ ਐਂਡੀ ਬਰਨਹੈਮ ਨੇ ਕਿੰਗ ਨਾਲ ਮੁਲਾਕਾਤ ਕੀਤੀ ਤੇ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ।
56 ਸਾਲਾ ਬਰਨਹੈਮ ਅਜਿਹੇ ਸਮੇਂ ਸੱਤਾ ਵਿਚ ਆਏ ਹਨ ਜਦੋਂ ਬ੍ਰਿਟੇਨ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ਵਿਚ ਹੌਲੀ ਆਰਥਿਕ ਵਾਧਾ, ਖਰਾਬ ਪ੍ਰਦਰਸ਼ਨ ਕਰਨ ਵਾਲੀਆਂ ਜਨਤਕ ਸੇਵਾਵਾਂ ਤੇ ਬੁਨਿਆਦੀ ਸਹੂਲਤਾਂ ਦੀਆਂ ਸਮੱਸਿਆਵਾਂ ਮੁੱਖ ਹਨ। ਸਰਕਾਰ ਸੰਭਾਲਣ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਨਵੀਂ ਕੈਬਨਿਟ ਦਾ ਵੀ ਗਠਨ ਕਰਨਾ ਹੈ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਬਰਨਹੈਮ ਦੀ ਪਹਿਲੀ ਵੱਡੀ ਚੁਣੌਤੀ ਆਪਣੀ ਕੈਬਨਿਟ ਦਾ ਗਠਨ ਹੋਵੇਗੀ। ਖਾਸ ਤੌਰ ‘ਤੇ ਵਿੱਤ ਮੰਤਰੀ ਦੀ ਨਿਯੁਕਤੀ ‘ਤੇ ਸਾਰਿਆਂ ਦੀ ਨਜ਼ਰ ਰਹੇਗੀ ਕਿਉਂਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਦੇ ਵਿਚ ਮਤਭੇਦ ਕਈ ਸਰਕਾਰਾਂ ਲਈ ਮੁਸ਼ਕਲ ਬਣੇ ਹਨ।
ਇਹ ਵੀ ਪੜ੍ਹੋ : CM ਮਾਨ ਨੇ ਅੱਜ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਮਾਨਸੂਨ ਸੈਸ਼ਨ ਦੀਆਂ ਤਰੀਕਾਂ ‘ਤੇ ਲੱਗ ਸਕਦੀ ਹੈ ਮੋਹਰ
ਊਰਜਾ ਸਿੱਖਿਆ ਮੰਤਰੀ ਐਡ ਮਿਲਿਬੈੰਡ ਨੂੰ ਪਹਿਲਾਂ ਇਸ ਅਹੁਦੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਹੁਣ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦਾ ਨਾਂ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਸ਼ਬਾਨਾ ਪਾਕਿਸਤਾਨੀ ਮੂਲ ਦੇ ਨੇਤਾ ਹਨ। ਹਾਲਾਂਕਿ ਬਰਨਹੈਮ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਜੇ ਆਪਣੀ ਟੀਮ ‘ਤੇ ਆਖਰੀ ਫੈਸਲਾ ਨਹੀਂ ਲਿਆ ਹੈ ਤੇ ਅਟਕਲਾਂ ‘ਤੇ ਧਿਆਨ ਨਹੀਂ ਦੇਣਾ ਚਾਹੀਦਾ।
PM ਮੋਦੀ ਨੇ ਐਂਡੀ ਬਰਨਹੈਮ ਨੂੰ ਬ੍ਰਿਟੇਨ ਦੇ PM ਵਜੋਂ ਅਹੁਦਾ ਸੰਭਾਲਣ ‘ਤੇ ਦਿੱਤੀ ਵਧਾਈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਇਸ ਮਹੀਨੇ CTA ਦੇ ਲਾਗੂ ਹੋਣ ਨਾਲ ਸਾਡੀ ਦੁਵੱਲੀ ਭਾਈਵਾਲੀ ਹੋਰ ਵੀ ਮਜ਼ਬੂਤ ਹੋਣ ਦੀ ਉਮੀਦ ਹੈ। ਮੈਂ ਭਾਰਤ-ਯੂਕੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਤੇ ਸਾਡੇ ਸਾਂਝੇ ਵਿਜ਼ਨ 2035 ਨੂੰ ਅੱਗੇ ਵਧਾਉਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।”
ਵੀਡੀਓ ਲਈ ਕਲਿੱਕ ਕਰੋ -:










