ਮਮਦੋਟ ਤੋਂ ਇਸ ਵੇਲੇ ਸਭ ਤੋਂ ਵੱਡੀ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਮਦੋਟ ਦੇ ਸਰਹੱਦੀ ਪਿੰਡ ਰਾਊਕੇ ਹਿਠਾੜ ਦੇ ਫੌਜੀ ਜਵਾਨ ਹਰਮੇਸ਼ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਕੌਰਨ ਮੌਤ ਹੋ ਗਈ। ਉਹ ਹਿਠਾੜ ਪੱਛਮੀ ਬੰਗਾਲ ਦੇ ਪਾਨਾਗੜ੍ਹ ਆਰਮੀ ਕੈਂਪ ਵਿਖੇ ਸਿਗਨਲ ਵਿਭਾਗ ਵਿੱਚ ਤਾਇਨਾਤ ਸੀ।
ਮਿਲੀ ਜਾਣਕਾਰੀ ਅਨੁਸਾਰ ਹਰਮੇਸ਼ ਸਿੰਘ ਨੂੰ ਪਰਸੋਂ ਦੁਪਹਿਰ 11 ਵਜੇ ਸਟਰੀਟ ਲਾਈਟ ਠੀਕ ਕਰਦੇ ਸਮੇਂ ਅਚਾਨਕ ਜ਼ੋਰਦਾਰ ਕਰੰਟ ਦਾ ਝਟਕਾ ਲੱਗਿਆ, ਜਿਸ ਕਾਰਨ ਉਹ ਕਾਫੀ ਝੁਲਸ ਗਿਆ। ਉਸ ਨੂੰ ਪਾਨਾਗੜ ਸਥਿਤ ਮਿਲਟਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ 19 ਜੁਲਾਈ ਨੂੰ ਸ਼ਾਮ ਕਰੀਬ 7:30 ਵਜੇ ਉਸਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਦਿੱਲੀ ‘ਚ ਲਾ/ਠੀ/ਚਾ/ਰਜ ਮਗਰੋਂ ਦਿਲਜੀਤ ਦੁਸਾਂਝ ਨੇ ਪਾਈ ਪੋਸਟ, ਕਿਹਾ-‘ਵਿਦਿਆਰਥੀਆਂ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ’
ਪਾਨਾਗੜ੍ਹ ਵਿਖੇ ਪਹੁੰਚੇ ਮ੍ਰਿਤਕ ਫੌਜੀ ਜਵਾਨ ਹਰਮੇਸ਼ ਸਿੰਘ ਦੇ ਤਾਏ ਦੇ ਬੇਟੇ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਜਾਣਕਾਰੀ ਫੌਜ ਦੇ ਉੱਚ ਅਧਿਕਾਰੀ ਵੱਲੋਂ ਦਿੱਤੀ ਗਈ। ਮੌਕੇ ‘ਤੇ ਹਾਜ਼ਰ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਹਰਮੇਸ਼ ਸਿੰਘ ਦੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋ ਰਿਹਾ ਹੈ ਜਿਸ ਤੋਂ ਬਾਅਦ ਵਿਸ਼ੇਸ਼ ਹੈਲੀਕਾਪਟਰ ਰਾਹੀਂ ਉਸ ਦੀ ਮ੍ਰਿਤਕ ਦੇਹ ਨੂੰ ਦਿੱਲੀ ਭੇਜਿਆ ਜਾਵੇਗਾ। ਉਸ ਤੋਂ ਬਾਅਦ ਆਰਮੀ ਵੱਲੋਂ ਉਸਦੇ ਜੱਦੀ ਪਿੰਡ ਭੇਜਣ ਦੇ ਵੀ ਪ੍ਰਬੰਧ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:










