ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਪ੍ਰਦਰਸ਼ਨ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ ਕਥਿਤ ਪੱਥਰਬਾਜ਼ੀ, ਲਾਠੀਚਾਰਜ ਅਤੇ ਅੱਥਰੂ ਗੈਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਅ਼ਡਿਗ ਰਹੇ। ਅਗਲੇ ਦਿਨ, ਉਹ ਦੁੱਗਣੀ ਊਰਜਾ ਨਾਲ ਜੰਤਰ-ਮੰਤਰ ਵਾਪਸ ਪਰਤੇ, ਜਿੱਥੇ ਉਨ੍ਹਾਂ ਨੇ ਰਾਤ ਭਰ ਸਟੇਜ ਨੂੰ ਦੁਬਾਰਾ ਖੜ੍ਹਾ ਕੀਤਾ ਅਤੇ ਅੰਦੋਲਨ ਨੂੰ ਮੁੜ ਸੁਰਜੀਤ ਕੀਤਾ। ਇਸ ਦੌਰਾਨ ਦਿੱਲੀ ਪੁਲਿਸ ਨੇ ਸੀਜੇਪੀ ਦੇ ਸੰਸਦ ਮਾਰਚ ਦੌਰਾਨ ਹੋਈ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 10 ਐਫਆਈਆਰ ਦਰਜ ਕੀਤੀਆਂ ਹਨ।
ਦੂਜੇ ਪਾਸੇ ਡੀਐਮਆਰਸੀ ਮੁਤਾਬਕ ਜਨਪਥ, ਰਾਜੀਵ ਚੌਕ, ਪਟੇਲ ਚੌਕ ਅਤੇ ਕੇਂਦਰੀ ਸਕੱਤਰੇਤ ਸਮੇਤ 16 ਦਿੱਲੀ ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਅਨੁਸਾਰ, ਸੁਰੱਖਿਆ ਕਾਰਨਾਂ ਕਰਕੇ ਇਹ ਸਟੇਸ਼ਨ ਅਗਲੇ ਨੋਟਿਸ ਤੱਕ ਬੰਦ ਰਹਿਣਗੇ।

ਹੇਠ ਲਿਖੇ 16 ਮੈਟਰੋ ਸਟੇਸ਼ਨ ਰਹਿਣਗੇ ਬੰਦ-
- ਲੋਕ ਕਲਿਆਣ ਮਾਰਗ
- ਰਾਜੀਵ ਚੌਕ
- ਪਟੇਲ ਚੌਕ
- ਰਾਮਕ੍ਰਿਸ਼ਨ ਆਸ਼ਰਮ ਮਾਰਗ
- ਬਾਰਾਖੰਭਾ ਰੋਡ
- ਸੁਪਰੀਮ ਕੋਰਟ
- ਸੇਵਾ ਤੀਰਥ
- ਜਨਪਥ
- ਮੰਡੀ ਹਾਊਸ
- ਕੇਂਦਰੀ ਸਕੱਤਰੇਤ
- ਆਈ.ਟੀ.ਓ.
- ਦਿੱਲੀ ਗੇਟ
- ਇੰਦਰਪ੍ਰਸਥ
- ਖਾਨ ਮਾਰਕੀਟ
- ਜ਼ੋਰ ਬਾਗ਼
- ਸ਼ਿਵਾਜੀ ਸਟੇਡੀਅਮ
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ‘ਆਪ’ ਦੇ ਮੌਜੂਦਾ ਸਰਪੰਚ ਦਾ ਕਤਲ, ਪਹਿਲਾਂ ਗੱਡੀ ਉਪਰ ਚੜ੍ਹਾਈ ਤੇ ਫਿਰ ਕੀਤਾ ਹਮਲਾ
ਦਿੱਲੀ ਪੁਲਿਸ ਨੇ ਸੋਮਵਾਰ ਨੂੰ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਦ ਮਾਰਚ ਦੌਰਾਨ ਹੋਈ ਹਿੰਸਾ ਦੇ ਸਬੰਧ ਵਿੱਚ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਕੁੱਲ 10 ਐਫਆਈਆਰ ਦਰਜ ਕੀਤੀਆਂ। ਅਧਿਕਾਰੀਆਂ ਨੇ ਕਿਹਾ ਕਿ ਸੰਸਦ ਸਟਰੀਟ ਪੁਲਿਸ ਸਟੇਸ਼ਨ ਵਿੱਚ ਚਾਰ ਅਤੇ ਕਨਾਟ ਪਲੇਸ ਪੁਲਿਸ ਸਟੇਸ਼ਨ ਵਿੱਚ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਮੰਦਰ ਮਾਰਗ, ਬਾਰਾਖੰਭਾ ਰੋਡ ਅਤੇ ਕਰਤਵਯ ਪਥ ਪੁਲਿਸ ਸਟੇਸ਼ਨਾਂ ਵਿੱਚ ਵੀ ਇੱਕ-ਇੱਕ ਐਫਆਈਆਰ ਦਰਜ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:










