PM ਮੋਦੀ ਨੇ ਅੱਜ ਸ਼ਾਮ 7 ਵਜੇ ਦੇ ਕਰੀਬ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਲਈ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ ਜਿਹੜੇ ਲੋਕਾਂ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ, ਉਹ ਜੇਲ੍ਹਾਂ ਵਿਚ ਸੜ ਰਹੇ ਹਨ।
ਉਨ੍ਹਾਂ ਕਿਹਾ ਕਿ ਉੱਚ ਪੱਧਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਸਿੱਖਿਆ ਨੂੰ ਲੈ ਕੇ ਨਵਾਂ ਕਾਨੂੰਨ ਬਣਾਇਆ ਜਾਵੇਗਾ। ਅਸੀਂ ਭਵਿੱਖ ਬਾਰੇ ਵੀ ਸੋਚਣਾ ਹੈ। ਸਾਡੀ ਪ੍ਰੀਖਿਆ ਸਿਸਟਮ ਭਰੋਸੇਯੋਗ ਹੋਵੇ, ਪ੍ਰੀਖਿਆ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਇਸ ਵਿਚ ਸਭ ਤੋਂ ਵੱਧ ਟੈਕਨਾਲੋਜੀ ਦਾ ਇਸਤੇਮਾਲ ਹੋਵੇ। ਨੰਦਨ ਨੀਲੇਕਣੀ ਜੀ ਦੀ ਅਗਵਾਈ ਵਿਚ ਇਕ ਹਾਈ ਪਾਵਰ ਟਾਸਕ ਫੋਰਸ ਬਣਾਉਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ‘ਪਹਿਲਾਂ ਵੀ ਲੀਕ ਹੋਇਆ ਹੈ ਪੇਪਰ, ਇਹ ਕੇਂਦਰ ਸਰਕਾਰ ਦੀ ਅਸਫਲਤਾ’ NEET ਪੇਪਰ ਲੀਕ ਮਾਮਲੇ ‘ਤੇ CM ਮਾਨ ਦਾ ਬਿਆਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 23 ਜੁਲਾਈ ਨੂੰ ਵੀ ਪੀਐੱਮ ਮੋਦੀ ਨੇ X ‘ਤੇ ਇਕ ਵੀਡੀਓ ਪੋਸਟ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪੇਪਰ ਲੀਕ ਕੋਈ ਮਾਮੂਲੀ ਵਿਸ਼ਾ ਨਹੀਂ ਹੈ। ਲੱਖਾਂ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਲਈ ਦੁੱਖਦਾਇਕ ਹੈ। ਇਸ ਲਈ ਪੇਪਰ ਲੀਕ ਤੋਂ ਹੁਣ ਤੱਕ, ਪਿਛਲੇ ਢਾਈ ਮਹੀਨਿਆਂ ਵਿਚ ਕਈ ਕਦਮ ਚੁੱਕੇ ਹਨ। ਮੁਲਜ਼ਮਾਂ ਨੂੰ ਫੜਿਆ ਹੈ, ਉਹ ਜੇਲ੍ਹ ਵਿਚ ਹਨ। ਸਾਡੀ ਜ਼ਿੰਮੇਵਾਰੀ ਸੀ ਕਿ ਵਿਦਿਆਰਥੀਆਂ ਦਾ ਸਾਲ ਬਰਬਾਦ ਨਾ ਹੋਵੇ, ਇਸ ਲਈ ਘੱਟ ਸਮੇਂ ਵਿਚ 22 ਲੱਖ ਵਿਦਿਾਰਥੀਆਂ ਦਾ ਪੇਪਰ ਕਰਾਇਆ।
ਵੀਡੀਓ ਲਈ ਕਲਿੱਕ ਕਰੋ -:










